2 ਦਿਨ ਪਹਿਲਾਂ ਖੋਲ੍ਹੇ ਪੋਲਟਰੀ ਫਾਰਮ 'ਚ ਅਚਾਨਕ ਲੱਗੀ ਅੱਗ, ਹਜ਼ਾਰਾਂ ਚੂਚੇ ਸੜੇ, ਹੋਇਆ ਲੱਖਾਂ ਦਾ ਨੁਕਸਾਨ

Wednesday, Dec 20, 2023 - 09:09 PM (IST)

2 ਦਿਨ ਪਹਿਲਾਂ ਖੋਲ੍ਹੇ ਪੋਲਟਰੀ ਫਾਰਮ 'ਚ ਅਚਾਨਕ ਲੱਗੀ ਅੱਗ, ਹਜ਼ਾਰਾਂ ਚੂਚੇ ਸੜੇ, ਹੋਇਆ ਲੱਖਾਂ ਦਾ ਨੁਕਸਾਨ

ਅਬੋਹਰ (ਸੁਨੀਲ)– ਬੀਤੀ ਰਾਤ ਪਿੰਡ ਦੀਵਾਨਖੇੜਾ ਦੇ ਕੰਬੋਜ ਪੋਲਟਰੀ ਫਾਰਮ ਵਿਚ ਸ਼ਾਰਟ-ਸਰਕਟ ਕਾਰਨ ਹਜ਼ਾਰਾਂ ਚੂਚੇ ਸੜ ਗਏ ਜਦਕਿ ਪੋਲਟਰੀ ਫਾਰਮ ਸੰਚਾਲਕ ਦਾ ਭਾਰੀ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਵਰਨਣਯੋਗ ਹੈ ਕਿ ਇਸ ਪੋਲਟਰੀ ਫਾਰਮ ਦਾ ਦੋ ਦਿਨ ਪਹਿਲਾਂ ਹੀ ਉਦਘਾਟਨ ਕੀਤਾ ਗਿਆ ਸੀ ਅਤੇ ਦੋ ਦਿਨ ਬਾਅਦ ਹੀ ਅੱਗ ਵਿਚ ਸਭ ਕੁਝ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ

ਜਾਣਕਾਰੀ ਅਨੁਸਾਰ ਕੰਬੋਜ ਪੋਲਟਰੀ ਫਾਰਮ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਕੋਲ ਤਿੰਨ ਏਕੜ ਜ਼ਮੀਨ ਹੈ ਅਤੇ ਜਦੋਂ ਉਸ ਵਿਚ ਲੱਗੇ ਬਾਗ ਦਾ ਨੁਕਸਾਨ ਹੋਇਆ ਸੀ ਤਾਂ ਉਸ ਨੇ ਦੋ ਦਿਨ ਪਹਿਲਾਂ ਲੱਖਾਂ ਰੁਪਏ ਲਗਾ ਕੇ ਪੋਲਟਰੀ ਫਾਰਮ ਖੋਲ੍ਹਿਆ ਸੀ। ਬੀਤੀ ਰਾਤ ਕਰੀਬ 9 ਵਜੇ ਇੱਥੇ ਕੰਮ ਕਰਨ ਵਾਲੇ ਰਜਨੂੰ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੱਥੇ ਇਸ ਪੋਲਟਰੀ ਫਾਰਮ ਵਿਚ ਬੈਠਾ ਰਿਹਾ ਪਰ ਜਦੋਂ ਉਸ ਦੀ ਪਤਨੀ ਨੇ ਖਾਣਾ ਪਕਾਇਆ ਤਾਂ ਉਹ ਖਾਣਾ ਖਾਣ ਲਈ ਚਲਾ ਗਿਆ। 

PunjabKesari

ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਇਸੇ ਦੌਰਾਨ ਉਸ ਨੂੰ ਕਿਸੇ ਚੀਜ਼ ਦੇ ਸੜਣ ਦੀ ਸਮੈੱਲ ਆਈ। ਜਦ ਉਸਨੇ ਨੇੜੇ-ਤੇੜੇ ਦੇਖਿਆ ਤਾਂ ਕੁਝ ਨਹੀਂ ਸੀ ਇਸਦੇ ਬਾਅਦ ਉਸਨੇ ਛੱਤ ’ਤੇ ਚੜ ਕੇ ਦੇਖਿਆ ਤਾਂ ਪੋਲਟਰੀ ਫਾਰਮ ਤੋਂ ਧੂੰਆ ਨਿਕਲ ਰਿਹਾ ਸੀ। ਉੱਥੇ ਪਹੁੰਚ ਕੇ ਉਸ ਨੇ ਅੱਗ ’ਤੇ ਪਾਣੀ ਅਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਕਾਬੂ ਪਾਉਣਾ ਔਖਾ ਸੀ। ਇਸੇ ਕਾਰਨ ਉਸ ਨੇ ਆਪਣੇ ਮਾਲਕਾਂ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ- ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ

ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਪੋਲਟਰੀ ਫਾਰਮ ’ਚ ਕਰੀਬ ਢਾਈ ਲੱਖ ਰੁਪਏ ਦੇ ਚੂਚੇ ਰੱਖੇ ਹੋਏ ਸਨ ਅਤੇ ਇਸ ਪੋਲਟਰੀ ਫਾਰਮ ’ਤੇ ਉਸਦਾ ਕਰੀਬ 9 ਲੱਖ ਰੁਪਏ ਦਾ ਖਰਚ ਆਈਆ ਸੀ। ਪਿੰਡ ਦੇ ਪੰਚ ਮੰਗਤਰਾਮ ਅਤੇ ਹੋਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਛੋਟੇ ਕਿਸਾਨ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਆਪਣਾ ਕਾਰੋਬਾਰ ਚਲਾ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harpreet SIngh

Content Editor

Related News