ਹੋਟਲ ‘ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫ਼ਾਸ਼, ਇਕ ਜੋੜਾ ਬਰਾਮਦ
Thursday, Aug 24, 2023 - 04:50 PM (IST)

ਤਪਾ ਮੰਡੀ (ਸ਼ਾਮ,ਗਰਗ)- ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੇ ਬਣਿਆ ਇੱਕ ਹੋਟਲ ਅੱਜ-ਕੱਲ ਦੇਹ ਵਪਾਰ ਦਾ ਅੱਡਾ ਬਣ ਗਿਆ। ਮੋਕੇ ‘ਤੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੀ ਇੱਕ ਵਿਦਿਆਰਥਣ ਜੋ ਬਠਿੰਡਾ ਵਿਖੇ ਪੜ੍ਹਨ ਲਈ ਜਾਂਦੀ ਹੈ ਪਰ ਉਸ ਵੱਲੋਂ ਆਪਣੇ ਮਾਪਿਆਂ ਦੇ ਅੱਖਾਂ ਵਿੱਚ ਧੂੜ ਝੋਕਕੇ ਪੜ੍ਹਨ ਜਾਣ ਦੀ ਬਜਾਏ ਆਪਣੇ ਆਸ਼ਕ ਨਾਲ ਰੰਗਰਲੀਆਂ ਮਨਾਉਣ ਦੀ ਪਲਾਨਿੰਗ ਬਣਾਈ, ਜਿਸ ਦੀ ਭਿਣਕ ਮਾਪਿਆਂ ਨੂੰ ਪੈ ਗਈ।
ਇਹ ਵੀ ਪੜ੍ਹੋ- ਦੇਸ਼ ਲਈ ਪਾਕਿ 'ਚ ਜਾਸੂਸੀ ਕਰਨ ਵਾਲੇ 8 ਜਾਸੂਸਾਂ 'ਚੋਂ 6 ਨੇ ਦੁਨੀਆ ਨੂੰ ਕਿਹਾ ਅਲਵਿਦਾ, 2 ਦੀ ਹਾਲਾਤ ਬਦ ਤੋਂ ਬਦਤਰ
ਉਨ੍ਹਾਂ ਵੱਲੋਂ ਤੁਰੰਤ ਅਪਣੇ ਨਾਲ 10-15 ਨੋਜਵਾਨਾਂ ਨਾਲ ਐਕਸ਼ਨ ਲੈਂਦਿਆਂ ਉਸ ਹੋਟਲ 'ਤੇ ਜਾ ਕੇ ਛਾਪਾ ਮਾਰ ਲਿਆ ਪਰ ਕਮਰੇ ਨੂੰ ਅੰਦਰੋਂ ਕੁੰਡੀ ਲੱਗੀ ਹੋਣ ਕਾਰਨ ਹੇਠਾਂ ਖੜ੍ਹਾ ਮੋਟਰਸਾਇਕਲ ਦੀ ਭੰਨ੍ਹਤੋੜ ਕਰ ਦਿੱਤੀ ਗਈ। ਜਦੋਂ ਹੋਟਲ ਮਾਲਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਸਹਾਇਕ ਥਾਣੇਦਾਰ ਜਗਪਾਲ ਸਿੰਘ ਦੀ ਅਗਵਾਈ ‘ਤੇ ਪੁੱਜੀ ਪੁਲਸ ਪਾਰਟੀ ਜੋੜੇ ਨੂੰ ਅਪਣੀ ਗੱਡੀ ‘ਚ ਬਿਠਾਕੇ ਪੁਲਸ ਸਟੇਸ਼ਨ ਲੈ ਗਈ ।
ਇਹ ਵੀ ਪੜ੍ਹੋ- ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ
ਇਸ ਮੌਕੇ ਮੌਜੂਦ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਇਹ ਹੋਟਲ ਦੇਹ ਵਪਾਰ ਦਾ ਅੱਡਾ ਬਣ ਚੁੱਕਿਆ ਹੈ। ਜਦੋਂ ਉਹਨਾਂ ਵੱਲੋਂ ਐਕਸ਼ਨ ਕੀਤਾ ਗਿਆ ਸੀ ਤਾਂ ਦੋ ਹੋਰ ਪ੍ਰੇਮੀ ਜੋੜੇ ਇਸ ਹੋਟਲ ਵਿੱਚੋਂ ਨਿਕਲ ਕੇ ਭੱਜ ਗਏ। ਜਦੋਂ ਇਸ ਸਬੰਧੀ ਹੋਟਲ ਦੇ ਮਨੇਜ਼ਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਜਾਣਕਾਰੀ ਦੇਣ ਤੋਂ ਪਾਸਾ ਵੱਟਿਆ ਅਤੇ ਕਿਹਾ ਕਿ ਮਾਲਕ ਆ ਕੇ ਹੀ ਦੱਸ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਅਜਿਹੇ ਹੋਟਲਾਂ 'ਤੇ ਤੁਰੰਤ ਮਾਨ ਸਰਕਾਰ ਐਕਸ਼ਨ ਕਰੇ ਜੋ ਲੋਕਾਂ ਦੇ ਅੱਖਾਂ 'ਚ ਧੂੜ ਝੋਕਕੇ ਦੇਹ ਵਪਾਰ ਦੇ ਅੱਡੇ ਚਲਾ ਰਹੇ ਹਨ। ਇਸ ਸੰਬੰਧੀ ਜਦ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ- 9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8