ਸ਼ਰਾਬ ਦੇ ਨਸ਼ੇ ’ਚ ਵਿਅਕਤੀ ਨੇ ਕੀਟਨਾਸ਼ਕ ਦਵਾ ਦਾ ਕੀਤਾ ਸੇਵਨ, ਹੋਈ ਮੌਤ

Monday, Nov 11, 2024 - 06:33 PM (IST)

ਸ਼ਰਾਬ ਦੇ ਨਸ਼ੇ ’ਚ ਵਿਅਕਤੀ ਨੇ ਕੀਟਨਾਸ਼ਕ ਦਵਾ ਦਾ ਕੀਤਾ ਸੇਵਨ, ਹੋਈ ਮੌਤ

ਅਬੋਹਰ (ਸੁਨੀਲ)–ਬੀਤੇ ਦਿਨ ਪਿੰਡ ਭਾਗੂ ਦੇ ਵਸਨੀਕ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ’ਚ ਕੀਟਨਾਸ਼ਕ ਦਵਾਈ ਪੀ ਲਈ। ਜਿਸ ਦੀ ਲਾਸ਼ ਅੱਜ ਖੇਤ ’ਚ ਪਈ ਮਿਲੀ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਥਾਣਾ ਬਹਾਵਵਾਲਾ ਦੀ ਪੁਲਸ ਨੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਰਾਕੇਸ਼ ਪੁੱਤਰ ਸੂਰਜਾ ਰਾਮ ਉਮਰ ਕਰੀਬ 28 ਸਾਲ ਅਣਵਿਆਹਿਆ ਸੀ ਅਤੇ ਉਸ ਦੇ ਮਾਤਾ-ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਪਰ ਕਰੀਬ 5 ਸਾਲ ਪਹਿਲਾਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸ ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਐਨਕਾਊਂਟਰ

ਦੱਸਿਆ ਜਾਂਦਾ ਹੈ ਕਿ ਉਸ ਦਾ ਵੱਡਾ ਭਰਾ ਵਿਆਹਿਆ ਹੈ, ਜਦ ਕਿ ਇਕ ਛੋਟਾ ਭਰਾ ਹੈ ਅਤੇ ਉਹ ਇਕੱਲਾਪਣ ਮਹਿਸੂਸ ਕਰਦਾ ਸੀ ਅਤੇ ਸ਼ਰਾਬ ਪੀਣ ਲੱਗ ਪਿਆ ਸੀ। ਇਸੇ ਕਾਰਨ ਬੀਤੇ ਦਿਨ ਉਸ ਨੇ ਸ਼ਰਾਬ ਦੇ ਨਸ਼ੇ ’ਚ ਕੀਟਨਾਸ਼ਕ ਦਵਾਈ ਪੀ ਲਈ। ਉਸਦੀ ਲਾਸ਼ ਖੇਤਾਂ ’ਚ ਪਈ ਮਿਲੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News