ਅਚਨਚੇਤ ਲੱਗੀ ਅੱਗ ਨਾਲ ਪਿੰਡ ਲਹਿਰਾ ਦੇ ਇਕ ਪਰਿਵਾਰ ਦਾ ਹੋਇਆ ਲੱਖਾਂ ਦਾ ਨੁਕਸਾਨ

Wednesday, Feb 02, 2022 - 11:06 AM (IST)

ਅਚਨਚੇਤ ਲੱਗੀ ਅੱਗ ਨਾਲ ਪਿੰਡ ਲਹਿਰਾ ਦੇ ਇਕ ਪਰਿਵਾਰ ਦਾ ਹੋਇਆ ਲੱਖਾਂ ਦਾ ਨੁਕਸਾਨ

ਜ਼ੀਰਾ (ਅਕਾਲੀਆਂਵਾਲਾ): ਪਿੰਡ ਲਹਿਰਾ ਰੋਹੀ ਵਿਚ ਅੱਗ ਲੱਗਣ ਨਾਲ ਇਕ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਅਤੇ ਲਵਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬੀ ਪੁਸ਼ਪਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਜੋ ਕਿ ਖੇਤਾਂ ਵਿਚ ਰਹਿੰਦੇ ਹਨ ਅਚਾਨਕ ਉਨ੍ਹਾਂ ਦੀ ਕੋਠੀ ਵਿਚ ਰਾਤ ਕਰੀਬ ਨੌਂ ਵਜੇ ਸ਼ਾਰਟ ਸਰਕਟ ਹੋਣ ਦੇ ਨਾਲ ਅੱਗ ਲੱਗ ਗਈ ਜਿਸ ਕਰ ਕੇ ਕੋਠੀ ਵਿਚ ਪਿਆ ਫਰਨੀਚਰ, ਦਰਵਾਜ਼ੇ, ਏ.ਸੀ., ਐੱਲ.ਸੀ.ਡੀ., ਨਕਦੀ, ਸੋਨਾ,ਕੱਪੜਾ ਬਿਲਕੁੱਲ ਰਾਖ ਹੋ ਗਏ ਹਨ।

ਇਹ ਵੀ ਪੜ੍ਹੋ : ਮੁਕਤਸਰ ‘ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਦੋ ਲੀਡਰ ਪਾਰਟੀ ਨੂੰ ਕਹਿ ਸਕਦੇ ਨੇ ਅਲਵਿਦਾ

ਦੱਸਿਆ ਗਿਆ ਕਿ ਜਦੋਂ ਉਹ ਸੌਂ ਰਹੇ ਸਨ ਅੱਗ ਉਸ ਵਕਤ ਲੱਗੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਜਾਨੀ ਨੁਕਸਾਨ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਸਮੇਤ ਕੁੱਲ ਤੀਹ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਹਰੀਸ਼ ਜੈਨ ਗੋਗਾ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਾਰਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News