ਨਾਜਾਇਜ਼ ਸ਼ਰਾਬ ਲਿਜਾ ਰਹੀ ਕਾਰ ਨੇ 3 ਨੌਜਵਾਨਾਂ ਨੂੰ ਦਰੜਿਆ, ਹੋਏ ਗੰਭੀਰ ਰੂਪ ''ਚ ਜ਼ਖ਼ਮੀ

Thursday, Nov 16, 2023 - 05:26 PM (IST)

ਨਾਜਾਇਜ਼ ਸ਼ਰਾਬ ਲਿਜਾ ਰਹੀ ਕਾਰ ਨੇ 3 ਨੌਜਵਾਨਾਂ ਨੂੰ ਦਰੜਿਆ, ਹੋਏ ਗੰਭੀਰ ਰੂਪ ''ਚ ਜ਼ਖ਼ਮੀ

ਧਨੌਲਾ (ਰਾਈਆ)- ਬੀਤੀ ਦੇਰ ਸ਼ਾਮ ਜਿਲ੍ਹੇ ਦੇ ਪਿੰਡ ਉੱਪਲੀ 'ਚ ਕਾਰ ਵੱਲੋਂ ਰਾਹ ਜਾਂਦੇ ਤਿੰਨ ਨੌਜਵਾਨਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਗੰਭੀਰ ਰੂਪ ਵਿਚ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਲੋਕਾਂ ਤੇ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਕਰੀਬ ਪੌਣੇ ਕੁ ਅੱਠ ਵਜੇ ਸਵਿਫਟ ਕਾਰ ਸਵਾਰ ਪਿੰਡ ਵਾਲੀਆ ਦੀ ਤਰਫੋਂ ਬਰਨਾਲਾ ਵੱਲ ਜਾ ਰਿਹਾ ਸੀ। ਜਦੋ ਉਹ ਪਿੰਡ ਉੱਪਲੀ ਕੋਲ ਪੁੰਹਚੇ ਤਾ ਰਾਹ ਜਾਂਦੇ ਤਿੰਨ ਨੌਜਵਾਨਾਂ ਨੂੰ ਕਾਰ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਨੋਜਵਾਨ ਹੈਪੀ ਸਿੰਘ ਪੁੱਤਰ ਨਿਰਭੈ ਸਿੰਘ, ਕਮਲਜੀਤ ਸਿੰਘ ਪੁੱਤਰ ਜੁਗਰਾਜ ਸਿੰਘ, ਮੰਗਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਬਾਲੀਆ ਜਿਲ੍ਹਾ ਸੰਗਰੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਫ਼ੋਨ ਨੇ ਕੱਢੀ ਪੈਰਾਂ ਹੇਠੋਂ ਜ਼ਮੀਨ, ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਮੰਗੀ 5 ਕਰੋੜ ਦੀ ਫਿਰੌਤੀ

ਉਨ੍ਹਾਂ ਨੂੰ ਇਲਾਜ ਲਈ ਬਾਹਰਲੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਜਦਕਿ ਹਾਦਸਾਗ੍ਰਸਤ ਕਾਰ 'ਚੋਂ ਪੁਲਸ ਨੇ 28 ਪੇਟੀਆਂ ਨਾਜਾਇਜਂ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਨੇ ਕਾਰ ਚਾਲਕ ਜਗਜੀਤ ਸਿੰਘ ਖਿਲਾਫ਼ ਧਾਰਾ 279, 337, 338, 427, 61, 1, 14 ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਕੂਟਰੀ 'ਤੇ ਹੈਰੋਇਨ ਸਪਲਾਈ ਕਰਨ ਜਾ ਰਹੇ ਸੀ 2 ਨਸ਼ਾ ਤਸਕਰ, ਪੁਲਸ ਦੇ ਆਏ ਅੜਿੱਕੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News