ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਕਾਬੂ, ਇਕ ਦੀ ਭਾਲ ਜਾਰੀ

9/15/2019 9:08:15 AM

ਮਾਨਸਾ, (ਸੰਦੀਪ ਮਿੱਤਲ)— ਜ਼ਿਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਅੱਧਾ ਗ੍ਰਾਮ ਹੈਰੋਇਨ ਸਮੇਤ ਕਾਰ, 5 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 1290 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ, 168 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਸ ਨੇ ਸਤਪਾਲ ਸਿੰਘ ਉਰਫ ਸਤਨਾਮ ਪੁੱਤਰ ਲੱਖਾ ਸਿੰਘ ਵਾਸੀ ਗਾਦੜਪੱਤੀ ਬੋਹਾ ਅਤੇ ਵਿੱਕੀ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਗਾਦੜਪੱਤੀ ਬੋਹਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 300 ਨਸ਼ੀਲੀਆਂ ਗੋਲੀਆਂ ਸਮੇਤ ਮੋਟਰ ਸਾਈਕਲ ਨੰ: ਪੀਬੀ. 31 ਕਿਉ-4052, ਥਾਣਾ ਭੀਖੀ ਦੀ ਪੁਲਸ ਨੇ ਲੱਛਮੀ ਪਤਨੀ ਰਾਮ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ ਉਸ ਕੋਲੋਂ 850 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਫੜੀਆਂ ਗਈਆਂ।

ਥਾਣਾ ਸਰਦੂਲਗੜ੍ਹ•ਦੀ ਪੁਲਸ ਨੇ ਨਾਜਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੀਰਪੁਰ ਖੁਰਦ ਕੋਲੋਂ 5 ਕਿਲੋਗ੍ਰਾਮ ਭੁੱਕੀ ਚੂਰਾਪੋਸਤ, ਥਾਣਾ ਸਿਟੀ ਬੁਢਲਾਡਾ ਦੀ ਪੁਲਸ ਨੇ ਸੁਰਿੰਦਰ ਕੁਮਾਰ ਟੀਟੂ ਪੁੱਤਰ ਜਗਦੀਸ਼ ਚੰਦ ਕੁਮਾਰ ਵਾਸੀ ਬੁਢਲਾਡਾ ਕੋਲੋਂ 500 ਮਿਲੀਗ੍ਰਾਮ ਹੈਰੋਇਨ (ਚਿੱਟਾ) ਸਮੇਤ ਸੈਂਟਰੋ ਕਾਰ ਨੰ: ਐੱਚ.ਆਰ.03ਐੱਮ-8161, ਥਾਣਾ ਸਦਰ ਮਾਨਸਾ ਦੀ ਪੁਲਸ ਨੇ ਸ਼ਾਹ ਖਾਨ ਪੁੱਤਰ ਸੁਮੇਲ ਖਾਨ ਵਾਸੀ ਕੋਟਲੱਲੂ ਕੋਲੋਂ 140 ਨਸ਼ੀਲੀਆਂ ਗੋਲੀਆਂ, ਥਾਣਾ ਸਿਟੀ 2 ਮਾਨਸਾ ਦੀ ਪੁਲਸ ਨੇ ਯਾਦਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਾਨਸਾ ਕੋਲੋਂ 120 ਬੋਤਲਾਂ ਸ਼ਰਾਬ ਠੇਕਾ (ਹਰਿਆਣਾ), ਥਾਣਾ ਭੀਖੀ ਦੀ ਪੁਲਸ ਨੇ ਬੀਰਬਲ ਸਿੰਘ ਉਰਫ ਕਾਲਾ ਪੁੱਤਰ ਜੋਗਾ ਸਿੰਘ ਵਾਸੀ ਹੋਡਲਾਂ ਕਲਾਂ ਕੋਲੋਂ 36 ਬੋਤਲਾਂ ਸ਼ਰਾਬ ਠੇਕਾ (ਹਰਿਆਣਾ) ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਅਤੇ ਇਨ੍ਹਾਂ ਸਾਰਿਆਂ ਨੂੰ ਕਾਬੂ ਕਰ ਲਿਆ।

ਇਸੇ ਤਰ੍ਹਾਂ ਥਾਣਾ ਬਰੇਟਾ ਦੀ ਪੁਲਸ ਨੇ ਕਰਮਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਕਿਸ਼ਨਗੜ ਸੇਢਾ ਸਿੰਘ ਵਾਲਾ ਕੋਲੋਂ 12 ਬੋਤਲਾਂ ਸ਼ਰਾਬ ਠੇਕਾ (ਹਰਿਆਣਾ) ਬਰਾਮਦ ਕੀਤੀਆਂ ਪਰ ਉਕਤ ਵਿਅਕਤੀ ਮੌਕੇ 'ਤੋਂ ਭੱਜਣ ਵਿਚ ਸਫਲ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ