ਠੇਕੇ ’ਚੋਂ 72 ਪੇਟੀਆਂ ਸ਼ਰਾਬ ਚੋਰੀ , 1 ਗ੍ਰਿਫਤਾਰ

Monday, Aug 19, 2019 - 06:04 AM (IST)

ਠੇਕੇ ’ਚੋਂ 72 ਪੇਟੀਆਂ ਸ਼ਰਾਬ ਚੋਰੀ , 1 ਗ੍ਰਿਫਤਾਰ

ਫਰੀਦਕੋਟ, (ਰਾਜਨ)– ਬੀਤੀ 18 ਜਨਵਰੀ ਨੂੰ ਜੈਤੋ ਰੋਡ ਬਾਜਾਖਾਨਾ ਵਿਖੇ ਸਥਿਤ ਇਕ ਸ਼ਰਾਬ ਦੇ ਠੇਕੇ ’ਚੋਂ ਦਰਮਿਆਨੀ ਰਾਤ ਨੂੰ ਤਾਲਾ ਤੋਡ਼ ਕੇ ਭਾਰੀ ਮਾਤਰਾ ’ਚ ਸ਼ਰਾਬ ਚੋਰੀ ਮਾਮਲੇ ’ਚ ਅਣਪਛਾਤੇ ਚੋਰਾਂ ਖਿਲਾਫ ਦਰਜ ਕੀਤੇ ਗਏ ਮੁਕੱਦਮਾ ਨੰਬਰ 3 ’ਚ ਦੋਸ਼ੀ ਪ੍ਰਸ਼ੋਤਮ ਕੁਮਾਰ ਉਰਫ ਲੱਲਾ ਪੁੱਤਰ ਪ੍ਰੇਮ ਕੁਮਾਰ ਵਾਸੀ ਜਵਾਹਰ ਨਗਰ ਰਾਮਪੁਰਾ ਨੂੰ ਸਹਾਇਕ ਥਾਣੇਦਾਰ ਬਲਰਾਜ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਜਾਰੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ’ਚ ਗੁਰਮੰਗਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਾਜਾਖਾਨਾ, ਜੋ ਜੈਤੋ ਬਾਜਾਖਾਨਾ ਸਡ਼ਕ ’ਤੇ ਪੈਂਦੇ ਠੇਕੇ ਦਾ ਕਰਿੰਦਾ ਹੈ, ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਬਿਆਨਕਰਤਾ ਅਨੁਸਾਰ 17 ਜਨਵਰੀ ਨੂੰ ਉਹ ਰਾਤ ਕਰੀਬ 9:30 ਵਜੇ ਠੇਕੇ ਅੰਦਰ 417 ਪੇਟੀਆਂ ਸ਼ਰਾਬ ਦਾ ਸਟਾਕ ਛੱਡ ਕੇ ਤਾਲਾ ਲਗਾ ਕੇ ਘਰ ਗਿਆ ਸੀ, ਪਰ ਜਦ ਉਸਨੇ ਦੂਸਰੇ ਦਿਨ ਆ ਕੇ ਵੇਖਿਆ ਤਾਂ ਠੇਕੇ ਦਾ ਤਾਲਾ ਟੁੱਟਾ ਹੋਇਆ ਸੀ। ਇਸ ਘਟਨਾ ’ਤੇ ਜਦ ਉਸਨੇ ਠੇਕੇਦਾਰ ਬਾਬੂ ਪ੍ਰੇਮ ਕੁਮਾਰ ਨੂੰ ਬੁਲਾ ਕੇ ਠੇਕੇ ਦਾ ਸਟਾਕ ਚੈੱਕ ਕੀਤਾ ਤਾਂ 72 ਪੇਟੀਆਂ ਅੰਗ੍ਰੇਜ਼ੀ ਅਤੇ ਦੇਸੀ ਸ਼ਰਾਬ ਚੋਰੀ ਹੋ ਚੁੱਕੀਆਂ ਸਨ। ਇਸ ਘਟਨਾ ’ਤੇ ਪੁਲਸ ਵੱਲੋਂ ਦਰਜ ਮੁਕੱਦਮੇਂ ਦੀ ਤਫਤੀਸ਼ ਦੇ ਚੱਲਦਿਆਂ ਪੁਲਸ ਵੱਲੋਂ ਉਕਤ ਦੋਸ਼ੀ ਨੂੰ ਕਾਬੂ ਕੀਤਾ ਗਿਆ।


author

Bharat Thapa

Content Editor

Related News