ਜਾਅਲੀ ਕੰਪਨੀ ਰਾਹੀਂ ਸਾਮਾਨ ਖ਼ਰੀਦ ਕੇ ਕੀਤੀ 7 ਲੱਖ ਦੀ ਠੱਗੀ
Friday, Aug 30, 2024 - 06:49 PM (IST)
ਬਠਿੰਡਾ (ਸੁਖਵਿੰਦਰ)- ਥਾਣਾ ਕੈਨਾਲ ਕਾਲੋਨੀ ਪੁਲਸ ਨੇ ਇਕ ਜਾਅਲੀ ਕੰਪਨੀ ਬਣਾਉਣ ਤੋਂ ਬਾਅਦ ਇਕ ਵਿਅਕਤੀ ਤੋਂ ਸਾਮਾਨ ਖ਼ਰੀਦ ਕੇ ਉਸ ਨਾਲ 7 ਲੱਖ ਦੀ ਠੱਗੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਮਲੰਦਰ ਸਿੰਘ ਵਾਸੀ ਬਠਿੰਡਾ ਨੇ ਕੈਨਾਲ ਕਾਲੋਨੀ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਅਭੈ ਕੁਮਾਰ ਵਾਸੀ ਬਠਿੰਡਾ, ਸੁਰਜੀਤ ਸਿੰਘ ਵਾਸੀ ਚੰਡੀਗੜ੍ਹ, ਗੁਰਮੇਲ ਸਿੰਘ ਵਾਸੀ ਬਠਿੰਡਾ,ਕਮਲਪ੍ਰੀਤ ਸਿੰਘ ਵਾਸੀ ਕੋਠੇ ਅਮਰਪੁਰਾ ਅਤੇ ਸੁਖਮੰਦਰ ਸਿੰਘ ਵਾਸੀ ਬਠਿੰਡਾ ਆਦਿ ਨੇ ਮਿਲ ਕੇ ਜਾਅਲੀ ਕੰਪਨੀ ਖੋਲ੍ਹੀ ਹੋਈ ਸੀ। ਬਾਅਦ ਵਿਚ ਮੁਲਜ਼ਮਾਂ ਨੇ ਉਸ ਰਾਹੀ ਕੰਪਨੀ ਦੇ ਲਈ 2 ਮੋਟਰਸਾਈਕਲ ਅਤੇ 3-4 ਮੋਬਾਇਲ ਫੋਨ ਖ਼ਰੀਦ ਲਏ ਪਰ ਉਨ੍ਹਾਂ ਦੇ ਪੈਸੇ ਨਹੀਂ ਦਿੱਤੇ। ਇਸ ਤਰ੍ਹਾਂ ਕਰਕੇ ਮੁਲਜ਼ਮਾਂ ਨੇ ਉਸ ਨਾਲ 7 ਲੱਖ ਦੀ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ