ਧੂਰੀ ਦੇ ਪਿੰਡ ਜਹਾਂਗੀਰ ਦੇ 62 ਸਾਲਾਂ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Saturday, May 30, 2020 - 12:00 AM (IST)

ਧੂਰੀ ਦੇ ਪਿੰਡ ਜਹਾਂਗੀਰ ਦੇ 62 ਸਾਲਾਂ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਸੰਗਰੂਰ,(ਸਿੰਗਲਾ) : ਲਾਕ ਡਾਊਨ 'ਚ ਢਿੱਲ ਦੇਣ ਤੋਂ ਬਾਅਦ ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਸੰਗਰੂਰ 'ਚੋਂ 28 ਮਈ ਨੂੰ 182 ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 181 ਨੈਗੇਟਿਵ ਆਏ ਹਨ। ਜਦਕਿ ਧੂਰੀ ਦੇ ਪਿੰਡ ਜਹਾਂਗੀਰ ਦੇ 62 ਵਰ੍ਹਿਆਂ ਦੇ ਇਕ ਵਿਅਕਤੀ ਦਾ ਸੈਂਪਲ ਪਾਜ਼ੇਟਿਵ ਆਇਆ ਹੈ। ਵਿਅਕਤੀ ਨੂੰ ਕੋਵਿਡ-19 ਕੇਅਰ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਅਤੇ ਇਸ ਦੀ ਪ੍ਰਾਇਮਰੀ ਕੰਟੈਕਟ ਟਰੇਸਿੰਗ ਕੀਤੀ ਜਾ ਰਹੀ ਹੈ। ਸਰਕਾਰੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਪਾਜ਼ੇਟਿਵ ਪਾਇਆ ਗਿਆ ਵਿਅਕਤੀ ਟੈਂਪੂ ਟਰੈਵਲਰ ਦਾ ਡਰਾਈਵਰ ਹੈ।


author

Deepak Kumar

Content Editor

Related News