ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 59 ਪਾਜ਼ੇਟਿਵ ਮਾਮਲੇ ਆਏ ਸਾਹਮਣੇ

Sunday, Aug 30, 2020 - 02:54 AM (IST)

ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 59 ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖ਼ੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ’ਚ ਅੱਜ ਫਿਰ ਕੋਰੋਨਾ ਦੇ ਇਕੱਠੇ 59 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਆਏ ਮਾਮਲਿਆਂ ਵਿਚੋਂ ਸ੍ਰੀ ਮੁਕਸਤਰ ਸਾਹਿਬ ਨਾਲ 10 ਕੇਸ ਸਬੰਧਿਤ ਹਨ, ਜਦੋਂਕਿ ਜ਼ਿਲਾ ਜੇਲ ਪਿੰਡ ਬੂੜਾ ਗੁੱਜਰ ਤੋਂ 22, ਮਲੋਟ ਤੋਂ 8, ਗਿੱਦੜਬਾਹਾ ਤੋਂ 8, ਪਿੰਡ ਰੁਪਾਣਾ ਤੋਂ 1, ਗੁਰੂਸਰ ਜੋਧਾਂ ਤੋਂ 1, ਪਿੰਡ ਬਾਦਲ ਤੋਂ 3, ਲੰਬੀ ਤੋਂ 1, ਪਿੰਡ ਸਿੱਖਾਂਵਾਲਾ ਤੋਂ 1, ਪਿੰਡ ਸੁਖਨਾ ਤੋਂ 1, ਪਿੰਡ ਸੂਰੇਵਾਲਾ ਤੋਂ 1, ਪਿੰਡ ਕੋਟਲੀ ਸੰਘਰ 1, ਪਿੰਡ ਘੁਮਿਆਰਾ (ਮਲੋਟ) ਤੋਂ 1 ਕੇਸ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 26 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 458 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ, ਜਦੋਂਕਿ ਹੁਣ 2096 ਸੈਂਪਲ ਅਜੇ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 612 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਅੱਜ ਪਾਜ਼ੇਟਿਵ ਆਏ ਦੋ ਮਰੀਜ਼ਾਂ ਨੂੰ ਯੂ.ਪੀ. ਵਿਖੇ ਸ਼ਿਫਟ ਕੀਤਾ ਗਿਆ ਹੈ ਅਤੇ ਦੋ ਕੇਸਾਂ ਦੀ ਰੀਪੀਟ ਰਿਪੋਰਟ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ ਅੰਦਰ ਕੋਰੋਨਾ ਦਾ ਅੰਕੜਾ 833 ਹੋ ਗਿਆ ਹੈ, ਜਿਸ ਵਿਚੋਂ 558 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ ਹੁਣ 267 ਕੇਸ ਐਕਟਿਵ ਹਨ।


author

Bharat Thapa

Content Editor

Related News