ਫਿਰੋਜ਼ਪੁਰ ਜ਼ਿਲ੍ਹੇ ''ਚ 59 ਹੋਰ ਲੋਕ ਕੋਰੋਨਾ ਪਾਜ਼ੇਟਿਵ

09/25/2020 1:18:37 AM

ਫਿਰੋਜ਼ਪੁਰ, (ਮਲਹੋਤਰਾ)- ਵੀਰਵਾਰ ਨੂੰ ਆਈ ਕੋਰੋਨਾ ਟੈਸਟ ਰਿਪੋਰਟ ਵਿਚ ਜ਼ਿਲੇ ਦੇ 73 ਹੋਰ ਲੋਕਾਂ ਦੇ ਕੋਰੋਨਾ ਪੀਡ਼ਤ ਹੋਣ ਦਾ ਖੁਲਾਸਾ ਹੋਇਆ ਹੈ ਤੇ ਇਨ੍ਹਾਂ ’ਚੋਂ 59 ਮਾਮਲੇ ਸਿਰਫ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਹਨ। ਕੋਰੋਨਾ ਰੋਗ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਰਾਹਤ ਵਾਲੀ ਗੱਲ ਇਹ ਰਹੀ ਕਿ 318 ਪੁਰਾਣੇ ਰੋਗੀ ਠੀਕ ਹੋ ਗਏ ਹਨ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਸਾਰੇ ਪਾਜ਼ੇਟਿਵ ਪਾਏ ਗਏ ਰੋਗੀਆਂ ਨੂੰ ਆਈਸੋਲੇਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੈਂਟ ਵਾਸੀ 60 ਸਾਲ ਦੇ ਵਿਅਕਤੀ ਤੇ ਪਿੰਡ ਕੋਟ ਕਰੋਡ਼ ਕਲਾਂ ਵਾਸੀ 53 ਸਾਲ ਦੇ ਵਿਅਕਤੀ ਦੀ ਕੋਰੋਨਾ ਰੋਗ ਨਾਲ ਮੌਤ ਹੋ ਗਈ ਹੈ।

318 ਲੋਕ ਹੋਏ ਠੀਕ

ਉਨ੍ਹ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਆਈਸੋਲੇਸ਼ਨ ਸੈਂਟਰਾਂ ਵਿਚ ਭਰਤੀ 318 ਕੋਰੋਨਾ ਰੋਗੀਆਂ ਦੇ ਠੀਕ ਹੋਣ ਉਪਰੰਤ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਹੁਣ ਤੱਕ ਕੁਲ 3565 ਕੋਰੋਨਾ ਪਾਜ਼ੇਟਿਵ ਮਾਮਲੇ ਆ ਚੁੱਕੇ ਹਨ ਜਿਨਾਂ ’ਚੋਂ 2920 ਲੋਕ ਠੀਕ ਹੋ ਗਏ ਹਨ। ਅੱਜ ਹੋਈਆਂ ਦੋ ਮੌਤਾਂ ਸਮੇਤ ਜ਼ਿਲੇ ਵਿਚ ਕੋਰੋਨਾ ਨਾਲ ਮੌਤਾਂ ਦਾ ਅੰਕਡ਼ਾ 93 ਤੱਕ ਪੁੱਜ ਗਿਆ ਹੈ। ਐਕਟਿਵ ਰੋਗੀਆਂ ਦੀ ਗਿਣਤੀ 552 ਹੈ।

ਪ੍ਰਸ਼ਾਸਨ ਨੇ ਕਰਵਾਏ ਕੋਰੋਨਾ ਮ੍ਰਿਤਕਾਂ ਦੇ ਦਾਹ ਸਸਕਾਰ

ਡੀ. ਸੀ. ਗੁਰਪਾਲ ਸਿੰਘ ਅਨੁਸਾਰ ਦੋਹਾਂ ਕੋਰੋਨਾ ਮ੍ਰਿਤਕਾਂ ਦੇ ਦਾਹ ਸਸਕਾਰ ਪ੍ਰਸ਼ਾਸਨ ਵੱਲੋਂ ਬਣਾਈਆਂ ਟੀਮਾਂ ਨੇ ਕਰਵਾਏ। ਟੀਮ ਇੰਚਾਰਜ ਸੰਤੋਖ ਸਿੰਘ ਤੱਖੀ, ਰਕੇਸ਼ ਅਗਰਵਾਲ, ਰਮਨਦੀਪ ਸੰਨੀ, ਸਵਰਣ ਸਿੰਘ, ਅਜੈ ਕੁਮਾਰ ਨੇ ਪੀ. ਪੀ. ਈ . ਕਿੱਟਾਂ ਪਹਿਨ ਕੇ ਸਾਵਧਾਨੀ ਨਾਲ ਮ੍ਰਿਤਕਾਂ ਦੇ ਦਾਹ ਸਸਕਾਰ ਕੀਤੇ ਤਾਂ ਕਿ ਰੋਗ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।


Bharat Thapa

Content Editor

Related News