ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਨਾਲ 2 ਦੀ ਮੌਤ, 49 ਪਾਜ਼ੇਟਿਵ

12/02/2020 10:26:23 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਅੱਜ 49 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1100 ਰਿਪੋਰਟਾਂ ’ਚੋਂ 49 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 14699 ਹੋ ਗਈ ਹੈ। ਅੱਜ 31 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 13751 ਹੋ ਗਈ ਹੈ। ਅੱਜ 2 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਕਾਰਣ ਜ਼ਿਲ੍ਹੇ ’ਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 432 ਹੋ ਗਈ ਹੈ। ਜ਼ਿਲ੍ਹੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 516 ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 51 ਮਰੀਜ਼ਾਂ ’ਚੋਂ ਪਟਿਆਲਾ ਸ਼ਹਿਰ ਤੋਂ 36, ਰਾਜਪੁਰਾ ਤੋਂ 2, ਸਮਾਣਾ ਤੋਂ 3, ਬਲਾਕ ਕਾਲੋਮਾਜਰਾ ਤੋਂ 1, ਬਲਾਕ ਹਰਪਾਲਪੁਰ 6 ਅਤੇ ਬਲਾਕ ਸ਼ੁਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ। ਅੱਜ ਜ਼ਿਲ੍ਹੇ ’ਚ 2 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਕੁੱਲ ਮੌਤਾਂ ਦੀ ਗਿਣਤੀ 432 ਹੋ ਗਈ ਹੈ। ਪਹਿਲਾ ਪਟਿਆਲਾ ਸ਼ਹਿਰ ਦੀ ਕ੍ਰਿਸ਼ਨਾ ਕਾਲੋਨੀ, ਲਾਹੌਰੀ ਗੇਟ ਦੀ ਰਹਿਣ ਵਾਲੀ 62 ਸਾਲਾ ਔਰਤ ਜੋ ਕਿ ਸ਼ੂਗਰ ਅਤੇ ਹਾਈਪਰਟੈਂਸ਼ਨ ਦੀ ਮਰੀਜ਼ ਸੀ। ਦੂਸਰਾ ਤਹਿਸੀਲ ਰਾਜਪੁਰਾ ਦੇ ਪਿੰਡ ਸ਼ੰਭੂ ਕਲਾਂ ਦਾ ਰਹਿਣ ਵਾਲਾ 75 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਪੀ. ਜੀ. ਆਈ. ਚੰਡੀਗਡ਼੍ਹ ਦਾਖਲ ਸੀ। ਡਾ. ਮਲਹੋਤਰਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ’ਚ ਅੱਜ 2480 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।
ਕੁੱਲ ਪਾਜ਼ੇਟਿਵ 14699
ਤੰਦਰੁਸਤ ਹੋਏ 13751
ਮੌਤਾਂ 432
ਐਕਟਿਵ 516


Bharat Thapa

Content Editor

Related News