ਘਰੋਂ ਬਾਹਰ ਖੇਡਣ ਗਏ 4 ਸਾਲਾ ਮਾਸੂਮ ਦੀ ਛੱਪੜ ''ਚ ਡੁੱਬਣ ਕਾਰਨ ਹੋਈ ਮੌਤ

Monday, Dec 05, 2022 - 05:19 PM (IST)

ਘਰੋਂ ਬਾਹਰ ਖੇਡਣ ਗਏ 4 ਸਾਲਾ ਮਾਸੂਮ ਦੀ ਛੱਪੜ ''ਚ ਡੁੱਬਣ ਕਾਰਨ ਹੋਈ ਮੌਤ

ਦੋਦਾ (ਲਖਵੀਰ ਸ਼ਰਮਾ) : ਪਿੰਡ ਭਲਾਈਆਣਾ ਵਿਖੇ ਘਰੋਂ ਖੇਡਣ ਗਏ 4 ਸਾਲ ਦੇ ਬੱਚੇ ਦੀ ਛੱਪੜ ’ਚ ਡੁੱਬਣ ਕਾਰਨ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਮੁਤਾਬਕ ਸ਼ਾਮ ਸਮੇਂ ਬੱਚਾ ਘਰੋਂ ਖੇਡਣ ਲਈ ਗਿਆ ਪਰ ਵਾਪਸ ਨਾ ਆਇਆ ਤਾਂ ਮਾਪਿਆਂ ਵੱਲੋਂ ਗਲੀ-ਗੁਆਂਢ ਲੱਭਣ ਤੋਂ ਬਾਅਦ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਤੁਰੰਤ ਪੁਲਸ ਥਾਣਾ ਕੋਟਭਾਈ ਨੂੰ ਦਿੱਤੀ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐਸ. ਪੀ. ਜਸਬੀਰ ਸਿੰਘ ਗਿੱਦੜਬਾਹਾ ਅਤੇ ਐੱਸ. ਐੱਚ. ਓ. ਕੋਟਭਾਈ ਰਮਨ ਕੁਮਾਰ ਕੰਬੋਜ ਸਮੇਤ ਪੁਲਸ ਪਾਰਟੀ ਪਿੰਡ ਭਲਾਈਆਣਾ ਪੁੱਜੇ ਅਤੇ ਜਾਂਚ ਵਿਚ ਜੁਟ ਗਏ।

ਇਹ ਵੀ ਪੜ੍ਹੋ- ਲੁਧਿਆਣਾ ਤੋਂ ਸੰਗਰੂਰ ਹੈਲੀਕਾਪਟਰ 'ਤੇ ਲਾੜੀ ਵਿਆਹੁਣ ਪਹੁੰਚਿਆ ਲਾੜਾ, ਮਹਿਮਾਨਾਂ ਨੂੰ ਵੰਡੇ ਬੂਟੇ

ਜਾਂਚ ਦੌਰਾਨ ਸੀ. ਸੀ. ਟੀ .ਵੀ . ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਕਿ ਬੱਚਾ ਛੱਪੜ ਵਾਲੀ ਗਲੀ ਗਿਆ ਹੈ। ਜਿਸ ਤੋਂ ਬਾਅਦ ਭਾਲ ਕਰਨ ’ਤੇ ਬੱਚੇ ਗੁਰਕੀਰਤ ਸਿੰਘ ਪੁੱਤਰ ਰੌਣਕ ਸਿੰਘ ਦੀ ਲਾਸ਼ ਛੱਪੜ ਵਿਚੋਂ ਮਿਲ ਗਈ ਹੈ। ਪੁਲਸ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਾਤਲ ਗਿੱਦੜਬਾਹਾ ਵਿਖੇ ਭੇਜ ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਫਰੀਦਕੋਟ 'ਚ ਭਿਆਨਕ ਹਾਦਸਾ, ਖੜ੍ਹੀ ਕਾਰ 'ਚ ਬੈਠੀ ਔਰਤ ਦੀ ਟੁੱਟ ਗਈ ਧੌਣ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News