170 ਨਸ਼ੀਲੀਆਂ ਗੋਲ਼ੀਆਂ ਤੇ 70 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀ ਕਾਬੂ

Sunday, Aug 04, 2024 - 06:11 PM (IST)

170 ਨਸ਼ੀਲੀਆਂ ਗੋਲ਼ੀਆਂ ਤੇ 70 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀ ਕਾਬੂ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ਪੁਲਸ ਨੇ 170 ਨਸ਼ੀਲੀਆਂ ਗੋਲ਼ੀਆਂ ਅਤੇ 70 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦਸਿਆ ਕਿ ਥਾਣਾ ਟੱਲੇਵਾਲ ਦੀ ਪੁਲਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਅਮਰਜੀਤ ਸਿੰਘ ਉਰਫ਼ ਵਿੱਕੀ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀਆਨ ਰਾਏਸਰ ਪਟਿਆਲਾ ਬਾਹਰੋਂ ਨਸ਼ੀਲੀਆਂ ਗੋਲ਼ੀਆਂ ਲਿਆ ਕੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਆਪਣੇ ਪਿੰਡ ਰਾਏਸਰ ਤੋਂ ਵਾਇਆ ਬੀਹਲਾ ਪੁਲ ਨਹਿਰ ਟੱਲੇਵਾਲ ਵੱਲ ਨੂੰ ਨਸ਼ੀਲੀਆਂ ਗੋਲ਼ੀਆਂ ਦੇਣ ਲਈ ਆ ਰਹੇ ਹਨ। ਜਿਸ ’ਤੇ ਦੋਸ਼ੀਆਨ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। 

ਇਹ ਵੀ ਪੜ੍ਹੋ-ਅਕਾਲੀ ਦਲ ਨੇ ਕੋਰ ਕਮੇਟੀ ਦਾ ਕੀਤਾ ਪੁਨਰਗਠਨ, ਪਹਿਲਾਂ ਬਗਾਵਤ ਕਾਰਨ ਭੰਗ ਕੀਤੀ ਸੀ ਕਮੇਟੀ

ਦੋਸ਼ੀ ਅਮਰਜੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਕਤਾਨ ਨੂੰ ਗ੍ਰਿਫ਼ਤਾਰ ਕਰਕੇ 170 ਨਸ਼ੀਲੀਆਂ ਗੋਲ਼ੀਆਂ ਬਰਾਮਦ ਕਰਵਾਈਆਂ ਗਈਆਂ। ਇਸੇ ਤਰ੍ਹਾਂ ਥਾਣਾ ਟੱਲੇਵਾਲ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਦੇ ਸਬੰਧ ਵਿਚ ਪੁੱਲ ਨਹਿਰ ਟੱਲੇਵਾਲ ਮੌਜੂਦ ਸੀ ਤਾਂ ਦੌਰਾਨ ਨਾਕਾਬੰਦੀ ਸ਼ੱਕ ਦੇ ਆਧਾਰ ਪਰ ਕਾਰ ਨੂੰ ਰੋਕ ਕੇ ਚੈੱਕ ਕੀਤਾ, ਦੋਸ਼ੀ ਲਾਲੀ ਸਿੰਘ ਵਾਸੀ ਦਿੜ੍ਹਬਾ ਅਤੇ ਜਸਵਿੰਦਰ ਰਾਮ ਵਾਸੀ ਖਾਨੇਵਾਲ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 70 ਗ੍ਰਾਮ ਹੀਰੋਇਨ ਬਰਾਮਦ ਕਰਵਾਈ। ਜਿਸ ’ਤੇ ਦੋਸ਼ੀਆਨ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ- ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, 'ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ'...ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News