ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 10 ਲੱਖ ਦੀ ਠੱਗੀ ਦੇ ਦੋਸ਼ ’ਚ 4 ਨਾਮਜ਼ਦ

Tuesday, Feb 06, 2024 - 08:26 PM (IST)

ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 10 ਲੱਖ ਦੀ ਠੱਗੀ ਦੇ ਦੋਸ਼ ’ਚ 4 ਨਾਮਜ਼ਦ

ਪਟਿਆਲਾ (ਬਲਜਿੰਦਰ) - ਥਾਣਾ ਅਨਾਜ ਮੰਡੀ ਦੀ ਪੁਲਸ ਨੇ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 10 ਲੱਖ ਦੀ ਠੱਗੀ ਦੇ ਦੋਸ਼ ’ਚ 4 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਨਿਖਿਲ ਪੁੱਤਰ ਸੰਜੀਵ ਕੁਮਾਰ ਵਾਸੀ ਜਨਤਾ ਨਗਰ ਗਿੱਲ ਰੋਡ ਲੁਧਿਆਣਾ, ਸਾਹਿਲ ਪੁੱਤਰ ਮੋਹਨ ਲਾਲ ਵਾਸੀ ਰਿਪੁਦਮਨ ਮੁਹੱਲਾ ਨਾਭਾ, ਪ੍ਰੇਰਣਾ ਮਹਿਤਾ ਪੁੱਤਰੀ ਸੁਭਾਸ਼ ਚੰਦਰ, ਹਰਮਨ ਪੁੱਤਰ ਸੁਭਾਸ਼ ਵਾਸੀ ਜਨਤਾ ਨਗਰ ਨੇਡ਼ੇ ਅਰੋਡ਼ਾ ਪੈਲੇਸ ਲੁਧਿਆਣਾ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਾਰੀਆਂ ਰਜਿਸਟਰੀਆਂ ’ਤੇ ਐੱਨ. ਓ. ਸੀ. ਵਾਲੀ ਸ਼ਰਤ ਖ਼ਤਮ

ਇਸ ਮਾਮਲੇ ’ਚ ਦਰਸ਼ਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਅਮਨ ਨਗਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੀ ਲਡ਼ਕੀ ਮਨੀਸ਼ਾ ਰਾਣੀ ਨੂੰ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਲੈ ਲਏ। ਬਾਅਦ ’ਚ ਨਾ ਤਾਂ ਲਡ਼ਕੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਪਡ਼ਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਧਾਰਾ 406, 420, 120-ਬੀ. ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News