ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ 4 ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ, ਮਾਮਲਾ ਦਰਜ
Monday, Jan 15, 2024 - 03:51 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ)- ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 4 ਮੋਬਾਇਲ ਫੋਨ, 500 ਨਸ਼ੀਲੀਆਂ ਗੋਲ਼ੀਆਂ, 41 ਪੂੜੀਆਂ ਤੰਬਾਕੂ, 3 ਲਾਈਟਰ, 114 ਨਸ਼ੀਲੇ ਕੈਪਸੂਲ, 19 ਪੈਕੇਟ ਤੰਬਾਕੂ, 3 ਸਿਗਰਟਾਂ ਦੀਆਂ ਡੱਬੀਆਂ 4 ਪੂੜੀਆਂ ਕੂਲ ਲਿਪ, 2 ਏਅਰਪੋਡ ਬਰਾਮਦ ਹੋਏ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਹਵਾਲਾਤੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ, 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 6580 ਰਾਹੀਂ ਨਿਰਮਲਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 12 ਜਨਵਰੀ 2024 ਨੂੰ ਡੇਢ ਵਜੇ ਸਵੇਰੇ ਟਾਵਰ ਨੰਬਰ 4 ਅਤੇ 5 ਦੇ ਵਿਚਕਾਰ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ 1 ਥਰੋ ਲਾਵਾਰਿਸ ਹਾਲਤ ਵਿਚ ਮਿਲਿਆ, ਜਿਸ ਨੂੰ ਖੋਲ੍ਹ ਕੇ ਚੈੱਕ ਕਰਨ 'ਤੇ ਇਸ ਵਿਚੋਂ 580 ਨਸ਼ੀਲੀਆਂ ਜਾਪਦੀਆਂ ਗੋਲ਼ੀਆਂ, 11 ਪੂੜੀਆਂ ਤੰਬਾਕੂ, 3 ਲਾਈਟਰ ਅਤੇ 144 ਨਸ਼ੀਲੇ ਜਾਪਦੇ ਕੈਪਸੂਲ ਬਰਾਮਦ ਹੋਏ। ਜਾਂਚ ਕਰਤਾ ਨੇ ਦੱਸਿਆ ਕਿ ਪੱਤਰ ਨੰਬਰ 6586, 468, 464 ਰਾਹੀਂ ਮਿਤੀ 13 ਜਨਵਰੀ 2024 ਨੂੰ ਕਰੀਬ ਸਾਢੇ 3 ਵਜੇ ਸਵੇਰੇ ਕੇਂਦਰੀ ਜੇਲ੍ਹ ਵਿਚ ਲੰਗਰ ਦੇ ਪਿਛਲੇ ਪਾਸੇ ਬਣੀ ਖ਼ਾਲੀ ਜਗ੍ਹਾ ਵਿਚ ਕਿਸੇ ਅਣਪਛਾਤੇ ਦੁਆਰਾ 4 ਥਰੋ ਜੇਲ੍ਹ ਅੰਦਰ ਸੁੱਟੇ ਗਏ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕਰਨ ਤੇ ਇਸ ਵਿਚੋਂ 38 ਪੂੜੀਆਂ ਤੰਬਾਕੂ, 2 ਸਿਗਰਟ ਦੀਆਂ ਡੱਬੀਆਂ, 1 ਪੂਡ਼ੀ ਕੂਲ ਲਿਪ, 1 ਕੀਪੈਡ ਮੋਬਾਇਲ ਫੋਨ ਏਸ ਸਮੇਤ ਬੈਟਰੀ ਤੇ ਬਿਨ੍ਹਾ ਸਿੰਮ ਕਾਰਡ ਬਰਾਮਦ ਹੋਏ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ, ਕਪੂਰਥਲਾ ਅਦਾਲਤ ਤੋਂ ਮਿਲੀ ਜ਼ਮਾਨਤ
ਮਿਤੀ 14 ਜਨਵਰੀ 2024 ਨੂੰ ਤੜਕੇ ਸਵੇਰੇ ਲੰਗਰ ਵਾਲੇ ਪਾਸੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ 2 ਥਰੋ ਜੇਲ੍ਹ ਅੰਦਰ ਸੁੱਟੇ ਗਏ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕਰਨ 'ਤੇ ਇਸ ਵਿਚੋਂ 19 ਪੈਕੇਟ ਜਰਦਾ (ਤੰਬਾਕੂ), 1 ਸਿਗਰਟ ਦੀ ਡੱਬੀ ਅਤੇ 3 ਪੂੜੀਆਂ ਕੂਲ ਲਿਪ ਬਰਾਮਦ ਹੋਈਆਂ। ਮਿਤੀ 14 ਜਨਵਰੀ 2024 ਨੂੰ ਕਰੀਬ ਡੇਢ ਵਜੇ ਸਵੇਰੇ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆਂ ਦੇ ਅਚਾਨਕ ਤਲਾਸ਼ੀ ਕੀਤੀ ਗਈ ਅਤੇ ਤਲਾਸ਼ੀ ਦੌਰਾਨ 2 ਮੋਬਾਇਲ ਫੋਨ ਕੀਪੈਡ ਨੋਕੀਆ, ਸੈਮਸੰਗ ਸਮੇਤ ਬੈਟਰੀ ਅਤੇ ਬਿਨ੍ਹਾ ਸਿੰਮ ਕਾਰਡ, 2 ਏਅਰਪੋਡ ਲਵਾਰਿਸ ਬਰਾਮਦ ਹੋਏ।
ਜਾਂਚ ਕਰਤਾ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 460 ਰਾਹੀਂ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 13 ਜਨਵਰੀ 2024 ਨੂੰ ਕਰੀਬ 10.55 ਵਜੇ ਰਾਤ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਪੁਰਾਣੀ ਬੈਰਕ ਨੰਬਰ 10 ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਹਵਾਲਾਤੀ ਅਰੁਣ ਭੱਟੀ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬਾਰੇ ਕੇ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਟੱਚ ਸਕਰੀਨ ਵੀਵੋ ਬਿਨ੍ਹਾ ਸਿੰਮ ਕਾਰਡ ਅਤੇ 1 ਮੋਬਾਇਲ ਫੋਲ ਦੀ ਬੈਟਰੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਠੰਡ ਦੇ ਮੱਦੇਨਜ਼ਰ ਲਿਆ ਗਿਆ ਵੱਡਾ ਫ਼ੈਸਲਾ, ਫਿਰ ਤੋਂ ਵਧੀਆਂ ਸਕੂਲਾਂ 'ਚ ਛੁੱਟੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।