ਫੋਰਟਿਸ ’ਤੇ ਕੰਜ਼ਿਊਮਰ ਕਮਿਸ਼ਨ ਨੇ ਲਾਇਆ 4 ਲੱਖ ਜੁਰਮਾਨਾ, 35 ਹਜ਼ਾਰ ਕਾਨੂੰਨੀ ਖਰਚ

Friday, Nov 03, 2023 - 04:10 PM (IST)

ਫੋਰਟਿਸ ’ਤੇ ਕੰਜ਼ਿਊਮਰ ਕਮਿਸ਼ਨ ਨੇ ਲਾਇਆ 4 ਲੱਖ ਜੁਰਮਾਨਾ, 35 ਹਜ਼ਾਰ ਕਾਨੂੰਨੀ ਖਰਚ

ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਸਟੇਟ ਕੰਜ਼ਿਊਮਰ ਕਮਿਸ਼ਨ ਨੇ ਫੋਰਟਿਸ ਹਸਪਤਾਲ ’ਤੇ 4 ਲੱਖ ਰੁਪਏ ਜੁਰਮਾਨਾ ਲਾਇਆ ਹੈ, ਜੋ ਮਰੀਜ਼ ਦੇ ਪਰਿਵਾਰ ਨੂੰ ਦੇਣਾ ਪਵੇਗਾ। ਇਸ ਦੇ ਨਾਲ ਹੀ ਕਾਨੂੰਨੀ ਖਰਚ ਦੇ ਰੂਪ ਵਿਚ 35000 ਰੁਪਏ ਵੀ ਦੇਣੇ ਪੈਣਗੇ।ਜਸਟਿਸ ਰਾਜੇਸ਼ਵਰ ਅੱਤਰੀ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਫੋਰਟਿਸ ਦਾ ਉਕਤ ਕੰਮ ਦੁਖੀ ਪਰਿਵਾਰ ਨੂੰ ਮਾਨਸਿਕ ਪ੍ਰੇਸ਼ਾਨੀ ਦੇਣ ਵਾਲਾ ਤੇ ਮਜਬੂਰੀ ਸਮੇਂ ਬਲੈਕਮੇਲ ਕਰਨ ਵਰਗਾ ਹੈ। ਹਸਪਤਾਲ ਨੂੰ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਸੀ ਪਰ ਉਹ ਪੈਸੇ ਲਈ ਪ੍ਰੇਸ਼ਾਨ ਕਰਨ ’ਤੇ ਉਤਾਰੂ ਹੋ ਗਿਆ, ਜੋ ਆਮ ਲੋਕਾਂ ਦੇ ਅਧਿਕਾਰਾਂ ਦਾ ਵੀ ਘਾਣ ਹੈ।

ਮਾਮਲਾ 2017 ਦਾ ਹੈ, ਜਦੋਂ ਸੂਰਤ ਸਿੰਘ ਫੋਰਟਿਸ ਹਸਪਤਾਲ ਵਿਚ ਭਰਤੀ ਹੋਇਆ ਸੀ। ਉਸ ਦਾ ਇਲਾਜ ਈ ਸੀ.ਐੱਚ.ਐੱਸ. ਤਹਿਤ ਹੋਣਾ ਸੀ। 3 ਦਸੰਬਰ 2017 ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਤਨੀ ਬੇਗੋ ਦੇਵੀ ਤੇ ਰਾਜਿੰਦਰ ਰਾਵਤ ਨੇ ਡੈੱਡ ਬਾਡੀ ਦੇਣ ਲਈ ਕਿਹਾ ਤਾਂ ਬਿਨਾਂ ਪੈਸੇ ਦਿੱਤਿਆਂ ਹਸਪਤਾਲ ਨੇ ਡੈੱਡ ਬਾਡੀ ਦੇਣ ਤੋਂ ਮਨ੍ਹਾ ਕਰ ਦਿੱਤਾ। ਇਲਾਜ ਦੌਰਾਨ ਕੁਲ ਖਰਚ 2 ਲੱਖ 5 ਹਜ਼ਾਰ 931 ਰੁਪਏ ਦੱਸ ਕੇ ਮਰੀਜ਼ ਦੇ ਹਿੱਸੇ ਦੇ 58931 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ। ਰਜਿੰਦਰ ਨੇ ਹਸਪਤਾਲ ਨੂੰ ਚੈੱਕ ਕੱਟ ਕੇ ਦਿੱਤਾ, ਫਿਰ ਲਾਸ਼ ਮਿਲੀ।

 ਇਹ ਵੀ ਪੜ੍ਹੋ-  ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ

ਉਥੇ ਹੀ ਮਰੀਜ਼ ਦੇ ਰਿਸ਼ਤੇਦਾਰ ਰਾਜਿੰਦਰ ਸਿੰਘ ਰਾਵਤ ਨੇ ਹਸਪਤਾਲ ਨੂੰ ਦਿੱਤਾ ਚੈੱਕ ਰੁਕਵਾ ਦਿੱਤਾ ਤਾਂ ਫੋਰਟਿਸ ਨੇ ਚੈੱਕ ਬਾਊਂਸ ਦਾ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ ਸੀ। ਬੇਗੋ ਦੇਵੀ ਤੇ ਰਜਿੰਦਰ ਰਾਵਤ ਨੇ ਇਸ ਸਬੰਧੀ ਈ.ਸੀ.ਐੱਚ.ਐੱਸ. ਨਾਲ ਸੰਪਰਕ ਕਰ ਕੇ ਸ਼ਿਕਾਇਤ ਦਰਜ ਕਰਵਾਈ। ਜਵਾਬ ਮਿਲਿਆ ਕਿ ਯੋਜਨਾ ਤਹਿਤ ਇਲਾਜ ਕੈਸ਼ਲੈੱਸ ਹੈ, ਇਸ ਲਈ ਹਸਪਤਾਲ ਸਿੱਧੇ ਤੌਰ ’ਤੇ ਪੈਸੇ ਨਹੀਂ ਲੈ ਸਕਦਾ। ਨਾ ਹੀ ਮੰਗ ਕਰ ਸਕਦਾ ਹੈ, ਜੋ ਹਸਪਤਾਲ ਦੇ ਨਾਲ ਕਰਾਰ ਵਿਚ ਸਪੱਸ਼ਟ ਦਰਸਾਇਆ ਗਿਆ ਹੈ। ਈ.ਸੀ.ਐੱਚ.ਐੱਸ. ਵਲੋਂ ਵੀ ਹਸਪਤਾਲ ਨੂੰ 50000 ਰੁਪਏ ਜੁਰਮਾਨਾ ਲਾਇਆ ਗਿਆ ਸੀ। ਉਥੇ ਹੀ ਮਰੀਜ਼ ਤੋਂ ਲਏ 58931 ਰੁਪਏ ਦੀ ਵਸੂਲੀ ਦੀ ਗੱਲ ਵੀ ਕਹੀ ਸੀ।

ਇਹ ਵੀ ਪੜ੍ਹੋ- ਸੇਵਾਮੁਕਤ ਕਰਨਲ ਨਾਲ 21 ਲੱਖ ਦੀ ਧੋਖਾਦੇਹੀ ਕਰਨ ਵਾਲੇ ਕੋਲਕਤਾ ਤੋਂ ਗ੍ਰਿਫਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News