ਕਿਸ਼ਤ ਲੈਣ ਆਏ 3 ਵਿਅਕਤੀਆਂ ਨੇ ਪਰਿਵਾਰ ਨਾਲ ਕੀਤੀ ਕੁੱਟਮਾਰ

10/17/2019 7:43:15 PM

ਦੌਲਤਪੁਰਾ, (ਗੋਰਾ ਚੂਹੜਚੱਕ)- ਨੇੜਲੇ ਪਿੰਡ ਸੱਦਾ ਸਿੰਘ ਵਾਲਾ ਵਿਖੇ ਤਿੰਨ ਵਿਅਕਤੀਆਂ ਵਲੋਂ ਇਕ ਵਿਅਕਤੀ ਦੀ ਕੁੱਟ-ਮਾਰ ਅਤੇ ਔਰਤ ਦੇ ਕੱਪੜੇ ਪਾੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਬੋਹੜ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੱਦਾ ਸਿੰਘ ਵਾਲਾ ਨੇ ਦੱਸਿਆ ਕਿ ਉਸ ਨੇ ਨਵਾਂ ਮੋਟਰਸਾਈਕਲ ਖਰੀਦਿਆ ਸੀ, ਜਿਸ ਦਾ ਲੋਨ ਬਜਾਜ ਫਾਈਨਾਂਸ ਦੁਆਰਾ ਕੀਤਾ ਗਿਆ ਸੀ ਅਤੇ ਉਹ ਕਿਸ਼ਤਾਂ ਹਰ ਮਹੀਨੇ ਉਤਾਰ ਰਿਹਾ ਸੀ। ਉਸ ਨੇ ਦੱਸਿਆ ਕਿ ਕਮਲਜੀਤ ਸਿੰਘ ਕਰਮਚਾਰੀ ਕੰਪਨੀ ਦੁਆਰਾ ਸਾਡੇ ਘਰ ਕਿਸ਼ਤ ਲੈਣ ਆਇਆ ਅਤੇ ਮੇਰੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਮੇਰਾ ਬੇਟਾ ਘਰ ਨਹੀਂ ਹੈ। ਤੁਸੀਂ ਉਸ ਤੋਂ ਕਿਸ਼ਤ ਲੈ ਜਾਵੋ ਪਰ ਉਨ੍ਹਾਂ ਨੇ ਸਾਡੇ ਪਰਿਵਾਰ ਦੀ ਇਕ ਨਾ ਸੁਣੀ ਅਤੇ ਮੇਰੇ ਪਿਤਾ ਨੂੰ ਧੱਕਾ-ਮੁੱਕੀ ਕੀਤੀ ਅਤੇ ਮੇਰੀ ਮਾਤਾ ਮਨਜੀਤ ਕੌਰ ਦੇ ਕੱਪੜੇ ਪਾੜ ਦਿੱਤੇ ਇੰਨੇ ਨੂੰ ਪਿੰਡ ਦੇ ਲੋਕ ਇਕੱਤਰ ਹੋ ਗਏ। ਮੈਂ ਵੀ ਮੌਕੇ 'ਤੇ ਪਹੁੰਚ ਗਿਆ ਪਰ ਤਿੰਨੇ ਵਿਅਕਤੀ ਆਪਣਾ ਮੋਬਾਇਲ ਛੱਡ ਕੇ ਫਰਾਰ ਹੋ ਗਏ ਅਤੇ ਮੈਨੂੰ ਮੇਰੇ ਪਿਤਾ ਅਤੇ ਮਾਤਾ ਨੂੰ ਡਰੋਲੀ ਭਾਈ ਹਸਪਤਾਲ ਵਿਚ ਦਾਖ਼ਲ ਕਰਾਉਣਾ ਪਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਜਦੋਂ ਬਜਾਜ ਫਾਈਨਾਂਸ ਦੇ ਕਰਮਚਾਰੀ ਕਮਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਸਿਰਫ ਕਿਸ਼ਤ ਲੈਣ ਆਏ ਸਨ ਪਰ ਲੜਾਈ ਵਗੈਰਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ।


Bharat Thapa

Content Editor

Related News