ਹੌਲਦਾਰ ਦੀ ਕੁੱਟ-ਮਾਰ ਕਰਨ ’ਤੇ 3 ਨਾਮਜ਼ਦ, 1 ਖਿਲਾਫ ਪਰਚਾ

Thursday, Sep 20, 2018 - 01:36 AM (IST)

ਹੌਲਦਾਰ ਦੀ ਕੁੱਟ-ਮਾਰ ਕਰਨ ’ਤੇ 3 ਨਾਮਜ਼ਦ, 1 ਖਿਲਾਫ ਪਰਚਾ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਪੰਜਾਬ ਪੁਲਸ ’ਚ ਤਾਇਨਾਤ ਇਕ ਹੌਲਦਾਰ ਦੀ ਕੁੱਟ-ਮਾਰ ਕਰਨ ’ਤੇ ਤਿੰਨ ਨਾਮਜ਼ਦ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਸਿਟੀ ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ। ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਦੱਸਿਆ ਕਿ ਮੁਦੱਈ ਮਨਜੀਤ ਸਿੰਘ ਵਾਸੀ ਚੱਕਬੇਲਾ ਸੋਹੀਆਂ ਰੋਡ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਪੰਜਾਬ ਪੁਲਸ ’ਚ ਬਤੌਰ ਹੌਲਦਾਰ ਥਾਣਾ ਸਦਰ ਸੰਗਰੂਰ ’ਚ ਤਾਇਨਾਤ ਹੈ। 17 ਸਤੰਬਰ ਨੂੰ ਰਾਤ 10 ਵਜੇ ਦੇ ਕਰੀਬ ਦੋਸ਼ੀਆਨ ਨੋਨਾ, ਬੱਟਾ ਅਤੇ ਬਬਲੂ ਵਾਸੀ ਸੰਗਰੂਰ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਦੇ ਘਰ ਇੱਟਾਂ-ਪੱਥਰ ਮਾਰੇ ਅਤੇ ਮੁਦੱਈ ਦੇ ਬਾਹਰ ਆਉਣ ’ਤੇ ਉਕਤਾਨ ਦੋਸ਼ੀਆਂ ਨੇ ਉਸ ਦੀ ਘੇਰ ਕੇ ਕੁੱਟ-ਮਾਰ ਕੀਤੀ ਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ।


Related News