Ukraine ’ਚ ਫਸੇ 3 ਦੋਸਤਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਸ਼ੇਅਰ ਕਰਕੇ ਦੱਸੇ ਹਾਲਾਤ

02/27/2022 2:19:17 PM

ਫਤਿਹਗੜ੍ਹ ਸਾਹਿਬ (ਵਿਪਿਨ) : ਰੂਸ-ਯੂਕ੍ਰੇਨ ਦੇ ਆਪਸੀ ਯੁੱਧ ਦੇ ਵਿਚ ਪੰਜਾਬ ਦੇ ਕਈ ਨੌਜਵਾਨ ਯੂਕ੍ਰੇਨ ’ਚ ਫਸ ਗਏ ਹਨ, ਜਿਨ੍ਹਾਂ ਦੀ ਪਰਿਵਾਰਾਂ ਨੂੰ ਉਡੀਕ ਹੈ। ਅਜਿਹੇ ਹੀ ਤਿੰਨ ਨੌਜਵਾਨ ਬਲਾਕ ਅਮਲੋਹ ਦੇ ਪਿੰਡ ਭਾਂਬਰੀ ਦੇ ਹਨ, ਜੋਕਿ ਰੂਸ ਯੂਕ੍ਰੇਨ ਦੇ ਇਸ ਜੰਗੀ ਹਮਲੇ ਦੇ ਵਿਚ ਫਸੇ ਹੋਏ ਹਨ। ਇਹ ਤਿੰਨੋਂ ਨੌਜਵਾਨ ਪੰਜਾਬ ਤੋਂ ਪੜ੍ਹਾਈ ਕਰਨ ਲਈ ਇਕੱਠੇ ਯੂਕ੍ਰੇਨ ਆਏ ਸਨ। ਇਨ੍ਹਾਂ ਦੀ ਸਹੀ ਸਲਾਮਤ ਘਰ ਵਾਪਸੀ ਲਈ ਪਰਿਵਾਰ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ। ਉਥੇ ਹੀ ਇਨ੍ਹਾਂ ਤਿੰਨੋਂ ਦੋਸਤਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਯੂਕ੍ਰੇਨ ਦੇ ਹਾਲਾਤ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਗੋਲੀਬਾਰੀ ਦੀਆਂ ਤਸਵੀਰਾਂ ਸਾਫ਼-ਵਿਖਾਈ ਦੇ ਰਹੀਆਂ ਹਨ। 

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਧੀ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

ਉਥੇ ਹੀ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰ ਭਾਵੁਕ ਵੀ ਵਿਖਾਈ ਦਿੱਤੇ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ, ਅਜੀਤ ਸਿੰਘ, ਗੁਰਵਿੰਦਰ ਸਿੰਘ ਤਿਨੋਂ ਹੀ ਦੌਸਤ ਹਨ ਅਤੇ ਕਰੀਬ 7 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਯੂਕ੍ਰੇਨ ਗਏ। ਤਿੰਨੋਂ ਦੋਸਤ ਲੁਟਾਵਾ ਵਿੱਚ ਲੈਂਗੁਏਜ਼ ਦੀ ਪੜ੍ਹਾਈ ਕਰ ਰਹੇ ਹਨ। ਜਸ਼ਨਪ੍ਰੀਤ ਸਿੰਘ ਦੇ ਪਿਤਾ ਹਰਿੰਦਰ ਸਿੰਘ ਨੇ ਦੱਸਿਆ ਕਿ ਲੜਾਈ ਕਾਰਨ ਹਾਲਾਤ ਖ਼ਰਾਬ ਹੋ ਗਏ ਹਨ, ਜਿਸ ਕਰਕੇ ਪਰਿਵਾਰ ਪ੍ਰੇਸ਼ਾਨੀ ’ਚ ਹਨ ਅਤੇ ਬੱਚੇ ਬਹੁਤ ਔਖ਼ੇ ਸਮੇਂ ਵਿਚੋਂ ਗੁਜ਼ਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੀਆਂ ਉਧਰ ਦੀਆਂ ਵੀਡੀਓਜ਼ ਪਾ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਮਨ ਬੇਹੱਦ ਦੁਖੀ ਹੋ ਰਿਹਾ ਹੈ। ਉਨ੍ਹਾਂ ਦੀ ਯੂਕ੍ਰੇਨ ’ਚ ਕਿਸੇ ਤਰ੍ਹਾਂ ਦੀ ਕੋਈ ਮਦਦ ਵੀ ਨਹੀਂ ਹੋ ਰਹੀ ਅਤੇ ਪੈਸੇ ਕੋਲੋਂ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਹਾਲਾਤ ਨੂੰ ਵੇਖਦਿਆਂ ਰੋਟੀ ਵੀ ਚੰਗੀ ਨਹੀਂ ਲੱਗਦੀ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਬੱਚੇ ਸਹੀ ਸਲਾਮਤ ਘਰ ਵਾਪਸ ਪਰਤ ਆਉਣ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News