ਵੱਖ-ਵੱਖ ਸੜਕ ਹਾਦਸਿਆਂ ''ਚ 2 ਦੀ ਮੌਤ

02/18/2020 7:50:37 PM

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਸੁਨਾਮ ਰੋਡ 'ਤੇ ਸਥਿਤ ਪਿੰਡ ਕੁਲਾਰ ਖੁਰਦ 'ਚ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਸੁਰਿੰਦਰਪਾਲ ਵਾਸੀ ਪਿੰਡ ਥੈਲੀ, ਜ਼ਿਲਾ ਸੋਨੀਪਤ (ਹਰਿਆਣਾ) ਆਪਣੇ ਗੰਨੇ ਦੀ ਭਰੀ ਟਰੈਕਟਰ/ਟਰਾਲੀ ਨੂੰ ਧੂਰੀ ਵਿਖੇ ਖਾਲੀ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ। ਜਦੋਂ ਉਕਤ ਵਿਅਕਤੀ ਪਿੰਡ ਕੁਲਾਰ ਖੁਰਦ ਕੋਲ ਪਿਸ਼ਾਬ ਕਰਨ ਲਈ ਉਤਰਿਆ ਤਾਂ ਇਕ ਤੇਜ਼ ਰਫਤਾਰ 'ਚ ਆ ਰਹੇ ਟਰੱਕ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਇਸੇ ਤਰ੍ਹਾਂ ਬਰਨਾਲਾ ਮੁੱਖ ਮਾਰਗ 'ਤੇ ਸਥਿਤ ਪੁਲਸ ਲਾਇਨ ਕੋਲ ਮੰਗਲਵਾਰ ਵਾਪਰੇ ਸੜਕ ਹਾਦਸੇ ਵਿਚ ਇਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਕੁਲਜੀਤ ਸਿੰਘ ਵਾਸੀ ਪਿੰਡ ਬਡਰੁੱਖਾ ਬੱਗੂਆਣਾਂ ਵਿਖੇ 12ਵੀਂ ਜਮਾਤ 'ਚ ਪੜਦਾ ਸੀ। ਮੰਗਲਵਾਰ ਸਵੇਰੇ 8 ਵਜੇ ਜਦੋਂ ਉਹ ਮੋਟਰਸਾਈਕਲ 'ਤੇ ਕਿਸੇ ਕੰਮ ਲਈ ਸੰਗਰੂਰ ਵਿਖੇ ਆ ਰਿਹਾ ਸੀ ਤਾਂ ਪੁਲਸ ਲਾÎਇਨ ਕੋਲ ਉਸਦਾ ਮੋਟਰਸਾਈਕਲ ਫਿਸਲਣ ਕਾਰਣ ਸੜਕ ਨਾਲ ਟਕਰਾਉਣ 'ਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


KamalJeet Singh

Content Editor

Related News