2 ਮੋਟਰਸਾਈਕਲ ਸਵਾਰ ਔਰਤ ਦਾ ਪਰਸ ਖੋਹ ਕੇ ਹੋਏ ਫਰਾਰ

Thursday, Dec 28, 2023 - 08:47 PM (IST)

2 ਮੋਟਰਸਾਈਕਲ ਸਵਾਰ ਔਰਤ ਦਾ ਪਰਸ ਖੋਹ ਕੇ ਹੋਏ ਫਰਾਰ

ਰਾਏਕੋਟ (ਭੱਲਾ) - ਅੱਜ ਵਾਪਰੀ ਇਕ ਘਟਨਾ ’ਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਥਾਨਕ ਨਾਨਕਸਰ ਠਾਠ ਰੋਡ ’ਤੇ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਕੁਲਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਤਲਵੰਡੀ ਰਾਏ, ਜੋ ਕਿ ਰਾਏਕੋਟ ਨਾਨਕਸਰ ਠਾਠ ਰੋਡ ਸਥਿਤ ਇਕ ਬਿਊਟੀ ਪਾਰਲਰ ’ਤੇ ਜਾ ਰਹੀ ਸੀ, ਜਦੋਂ ਉਹ ਬੱਸ ਅੱਡੇ ਤੋਂ ਥੋੜ੍ਹੀ ਦੂਰ ਈਦਗਾਰ ਰੋਡ ’ਤੇ ਪਹੁੰਚੀ ਤਾਂ ਬੱਸ ਅੱਡੇ ਵੱਲੋਂ ਮੋਟਰਸਾਈਕਲ ’ਤੇ ਆਏ 2 ਨੌਜਵਾਨ, ਜਿਨ੍ਹਾਂ ਨੇ ਮੂੰਹ ਢੱਕਿਆ ਹੋਇਆ ਸੀ ਅਤੇ ਟੋਪੀਆਂ ਪਾਈਆਂ ਹੋਈਆਂ ਸਨ, ਔਰਤ ਦੇ ਹੱਥ ’ਚ ਫੜਿਆ ਪਰਸ ਝਪਟ ਕੇ ਫਰਾਰ ਹੋ ਗਏ। ਔਰਤ ਵੱਲੋਂ ਰੌਲਾ ਪਾਏ ਜਾਣ ’ਤੇ ਕੁਝ ਰਾਹਗੀਰਾਂ ਵੱਲੋਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਗਿਆ ਪਰ ਲੁਟੇਰੇ ਭੱਜਣ ’ਚ ਕਾਮਯਾਬ ਹੋ ਗਏ। 

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਜਾਣਕਾਰੀ ਮੁਤਾਬਕ ਖੋਹੇ ਗਏ ਪਰਸ ’ਚ ਔਰਤ ਦੀ ਕੁਝ ਨਕਦੀ, ਮੋਬਾਇਲ ਅਤੇ ਕੁਝ ਸੋਨੇ ਦੇ ਗਹਿਣੇ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਪੀੜਤ ਔਰਤ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਥਾਨਕ ਸਿਟੀ ਪੁਲਸ ਨੂੰ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕੁਝ ਦਿਨ ਪਹਿਲਾਂ ਹੀ ਇਕ ਸਰਕਾਰੀ ਅਧਿਆਪਕ ਕੋਲੋਂ ਉਸ ਦਾ ਪਰਸ ਖੋਹ ਕੇ ਭੱਜੇ ਝਪਟਮਾਰਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਝਪਟਮਾਰ ਇਲਾਕੇ ’ਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News