ਜੀਪ ਤੇ ਕਾਰ ਦੀ ਭਿਆਨਕ ਟੱਕਰ ''ਚ 2 ਦੀ ਮੌਤ

Thursday, Mar 26, 2020 - 09:08 PM (IST)

ਜੀਪ ਤੇ ਕਾਰ ਦੀ ਭਿਆਨਕ ਟੱਕਰ ''ਚ 2 ਦੀ ਮੌਤ

ਬਨੂੜ,(ਗੁਰਪਾਲ)- ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਇਕ ਬੋਲੈਰੋ ਜੀਪ ਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਏ. ਐੱਸ. ਆਈ. ਕੇਵਲ ਕੁਮਾਰ ਨੇ ਦੱਸਿਆ ਕਿ ਰਾਕੇਸ਼ ਪਾਂਡੇ ਪੁੱਤਰ ਵਿਜੇ ਪਾਂਡੇ, ਸੁਰਜੀਤ ਪਾਂਡੇ ਅਤੇ ਹੈਪੀ ਤਿਵਾੜੀ (ਸਾਰੇ ਵਾਸੀ ਮੋਰਿੰਡਾ) ਜ਼ਿਲਾ ਰੂਪਨਗਰ ਆਪਣੀ ਆਲਟੋ ਕਾਰ ਵਿਚ ਬੀਤੇ ਦਿਨੀਂ ਸਵਰਗਵਾਸ ਦਾਦੀ ਦੇ ਫੁੱਲ ਲੈ ਕੇ ਹਰਿਦੁਆਰ ਜਾ ਰਹੇ ਸਨ। ਜਦੋਂ ਇਨ੍ਹਾਂ ਲਾਂਡਰਾਂ ਤੋਂ ਬਨੂੜ ਵੱਲ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਤੰਗੋਰੀ ਨੇੜੇ ਸਥਿਤ ਅਵਤਾਰ ਢਾਬਾ ਨੇੜੇ ਟੋਏ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਸੰਤੁਲਨ ਗਵਾ ਬੈਠਾ। ਕਾਰ ਸਾਹਮਣਿਓਂ ਆ ਰਹੀ ਬੋਲੈਰੋ ਜੀਪ ਨਾਲ ਜਾ ਟਕਰਾਈ।
ਕਾਰ ਚਕਨਾਚੂਰ ਹੋ ਕੇ ਖਦਾਨਾਂ 'ਚ ਜਾ ਡਿੱਗੀ। ਬਲੈਰੋ ਵੀ ਪਲਟ ਗਈ। ਟੱਕਰ ਉਪਰੰਤ ਅਵਤਾਰ ਢਾਬਾ 'ਤੇ ਬੈਠੇ ਡਰਾਈਵਰਾਂ ਨੇ ਕਾਰ 'ਚ ਫਸੇ ਸਵਾਰਾਂ ਨੂੰ ਬਾਹਰ ਕੱਢਿਆ। ਐਂਬੂਲੈਂਸ ਰਾਹੀਂ ਮੋਹਾਲੀ ਦੇ ਸਿਵਲ ਹਸਪਤਾਲ 'ਚ ਪਹੁੰਚਾਇਆ। ਡਾਕਟਰਾਂ ਨੇ ਰਾਹੁਲ ਪਾਂਡੇ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਬਾਕੀ ਤਿੰਨ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ। ਉਥੇ ਪੰਮੀ ਤਿਵਾੜੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਿਆ। 2 ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਰੈਫਰ ਕਰ ਦਿੱਤਾ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।


author

Bharat Thapa

Content Editor

Related News