ਨਸ਼ੇ ਵਾਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

11/28/2019 7:46:37 PM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ 2 ਕੇਸਾਂ 'ਚ ਨਸ਼ੇ ਵਾਲੀਆਂ 350 ਗੋਲੀਆਂ ਅਤੇ 12 ਬੋਤਲਾਂ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਅਧਿਕਾਰੀ ਗੁਰਪਾਲ ਸਿੰਘ ਚੌਕੀ ਇੰਚਾਰਜ ਪੱਖੋਂ-ਕੈਂਚੀਆਂ ਟੀ-ਪੁਆਇੰਟ ਫਰਵਾਹੀ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਵਾਸੀ ਫਰਵਾਹੀ ਬਾਹਰੋਂ ਨਸ਼ੇ ਵਾਲੀਆਂ ਗੋਲੀਆਂ ਲਿਆ ਕੇ ਵੇਚਣ ਦਾ ਆਦੀ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਉਸ ਕੋਲੋਂ ਨਸ਼ੇ ਵਾਲੀਆਂ 350 ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਥਾਣਾ ਭਦੌੜ ਦੇ ਪੁਲਸ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਬਖਸ਼ੀਸ਼ ਸਿੰਘ ਵਾਸੀ ਭਦੌੜ ਦੇ ਘਰ ਰੇਡ ਕਰ ਕੇ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।


Bharat Thapa

Content Editor

Related News