365 ਪ੍ਰਵਾਸੀਆਂ ਦੀ ਸਕਰੀਨਿੰਗ ਕਰ ਕੇ 13 ਬੱਸਾਂ ਰਾਹੀਂ ਰੇਲਵੇ ਸਟੇਸ਼ਨ ਨੂੰ ਕੀਤਾ ਰਵਾਨਾ

05/27/2020 10:37:48 PM

ਮੁੱਦਕੀ,(ਰੰਮੀ ਗਿੱਲ)– ਮਾਲਵਾ ਦੇ ਵੱਖ-ਵੱਖ ਖੇਤਰਾਂ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਣ ਚੱਲਣ ਵਾਲੀ ਸ਼੍ਰਮਿਕ ਐਕਸਪ੍ਰੈੱਸ ਟ੍ਰੇਨ ਤੇ ਯਾਤਰਾ ਕਰਨ ਵਾਲੇ ਮੋਗਾ, ਬਰਨਾਲਾ ਜ਼ਿਲ੍ਹੇ ਦੇ ਪਰਵਾਸੀਆਂ ਦੀ ਸਕ੍ਰੀਨਿੰਗ ਪਿੰਡ ਲੱਲ੍ਹੇ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਵਿਖੇ ਸਬ ਤਹਿਸੀਲ ਤਲਵੰਡੀ ਭਾਈ ਦੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਦੀ ਅਗਵਾਈ ’ਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿੰਆਂ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਸਪੈਸ਼ਲ ‘ਸ਼ਰਮਿਕ ਟਰੇਨਾਂ’ ਰਾਹੀਂ ਘਰਾਂ ਲਈ ਭੇਜਿਆ ਜਾ ਰਿਹਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਤਹਿਤ ਅੱਜ ਸ਼੍ਰਮਿਕ ਟ੍ਰੇਨ ਫਿਰੋਜ਼ਪੁਰ ਤੋਂ ਬਿਹਾਰ ਲਈ ਰਵਾਨਾ ਕੀਤੀ ਜਾ ਰਹੀ ਹੈ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਅਤੇ ੳੱੁਪ ਮੰਡਲ ਮੈਜਿਸਟ੍ਰੇਟ ਅਮਿੱਤ ਗੁਪਤਾ ਦੇ ਦਿਸ਼ਾ-ਨ੍ਰਿਦੇਸ਼ਾਂ ਹੇਠ ਡੇਰਾ ਰਾਧਾ ਸਆਮੀ ਸਤਿਸੰਗ ਘਰ ਲੱਲੇ ਵਿਖੇ ਜ਼ਿਲ੍ਹਾ ਮੋਗਾ, ਬਰਨਾਲਾ ਦੇ 365 ਪ੍ਰਵਾਸੀਆਂ ਦੀ ਮੈਡੀਕਲ ਜਾਂਚ ਵਿਸ਼ੇਸ਼ ਕੈ!ਪ ਰਾਹੀਂ ਮੁਕੰਮਲ ਕੀਤੀ ਗਈ।

ਇਸ ਵਿਸ਼ੇਸ਼ ਕੈਂਪ ’ਚ ਮੈਡੀਕਲ ਟੀਮ ਨੇ ਆਪਣੇ ਗ੍ਰਹਿ ਰਾਜਾਂ ’ਚ ਜਾਣ ਵਾਲੇ ਪਰਿਵਾਰਾਂ, ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ। ਜਿਸ ਉਪਰੰਤ ਇਨ੍ਹਾਂ ਪਰਵਾਸੀਆਂ ਨੂੰ 13 ਵਿਸ਼ੇਸ਼ ਬੱਸਾਂ ਰਾਹੀਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਭੇਜਿਆ। ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਤਲਵੰਡੀ ਭਾਈ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਡੇਰੇ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਯਾਤਰੀਆਂ ਲਈ ਖਾਣੇ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮੇ ਪਰਮਿੰਦਰ ਸਿੰਘ ਬੀਡੀਪੀਓ ਘੱਲ ਖੁਰਦ, ਹਰਦੇਵਪ੍ਰੀਤ ਸਿੰਘ ਥਾਣਾ ਮੁਖੀ ਤਲਵੰਡੀ ਭਾਈ, ਮਨੋਹਰ ਲਾਲ ਰੀਡਰ, ਏਅੱੈਸਐਮ ਮਨੀਸ਼ ਬਜਾਜ, ਅਸ਼ੋਕ ਕੁਮਾਰ, ਜਸਵੀਰ ਸਿੰਘ, ਅਸ਼ੋਕ ਕੁਮਾਰ ਸਵਾਮੀ, ਹਰੀਸ਼ ਪਵਾਰ, ਗੁਰਪ੍ਰੀਤ ਸਿੰਘ ਲਾਂਬਾ, ਸੁਰਿੰਦਰ ਸਿੰਘ, ਸੰਦੀਪ ਕੁਮਾਰ, ਸਤਨਾਮ ਸਿੰਘ, ਰਾਹੁਲ ਪਵਾਰ, ਕੁਲਜੀਤ ਕੌਰ ਤੋ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।


Bharat Thapa

Content Editor

Related News