ਸਕੂਲੋਂ ਘਰ ਆ ਕੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਲਿਆ ਫਾਹਾ

12/10/2019 7:02:27 PM

ਲੁਧਿਆਣਾ, (ਰਿਸ਼ੀ)— ਅਮਰ ਪਾਰਕ, ਥਰੀਕੇ 'ਚ 12ਵੀਂ ਕਲਾਸ ਦੇ ਵਿਦਿਆਰਥੀ ਨੇ ਸੋਮਵਾਰ ਸਕੂਲੋਂ ਘਰ ਆ ਕੇ ਕਮਰੇ 'ਚ ਰੱਸੀ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ।
ਐੱਸ. ਐੱਚ. ਓ. ਐੱਸ. ਆਈ. ਮਧੂਬਾਲਾ ਮੁਤਾਬਕ ਮ੍ਰਿਤਕ ਦੀ ਪਛਾਣ ਸੂਰਜ (19) ਵਜੋਂ ਹੋਈ ਹੈ, ਜੋ ਘਰ ਦੇ ਕੋਲ ਹੀ ਨਿੱਜੀ ਸਕੂਲ 'ਚ ਪੜ੍ਹਦਾ ਸੀ। ਪੁਲਸ ਨੂੰ ਦਿੱਤੇ ਬਿਆਨ 'ਚ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੂਰਜ ਰੋਜ਼ਾਨਾ ਵਾਂਗ ਸੋਮਵਾਰ ਸਵੇਰੇ 8 ਵਜੇ ਘਰੋਂ ਪੜ੍ਹਨ ਲਈ ਸਕੂਲ ਗਿਆ ਤੇ ਬਾਅਦ ਦੁਪਹਿਰ 2 ਵਜੇ ਵਾਪਸ ਆ ਗਿਆ। 4 ਵਜੇ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ 'ਚ ਚਲਾ ਗਿਆ। ਉਸ ਸਮੇਂ ਘਰ 'ਚ ਉਸ ਦੀ ਭਾਬੀ ਮੌਜੂਦ ਸੀ। ਰਾਤ ਲਗਭਗ 9 ਵਜੇ ਜਦੋਂ ਭਰਾ ਆਕਾਸ਼ ਕੁਮਾਰ, ਮਾਂ ਗੁੱਡੀ ਕੰਮ ਤੋਂ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਆਵਾਜ਼ ਨਾ ਆਉਣ 'ਤੇ ਦਰਵਾਜ਼ਾ ਖੋਲ੍ਹਿਆ ਤਾਂ ਲਾਸ਼ ਹਵਾ 'ਚ ਲਟਕ ਰਹੀ ਸੀ, ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ। ਪੁਲਸ ਮੁਤਾਬਕ ਮੌਤ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।


KamalJeet Singh

Content Editor

Related News