100 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕੈਂਟਰ ਚਾਲਕ ਕਾਬੂ

02/08/2020 9:12:36 PM

ਡੇਰਾਬੱਸੀ, (ਅਨਿਲ)- ਸਥਾਨਕ ਪੁਲਸ ਨੇ ਨਾਜਾਇਜ਼ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸ਼ਰਾਬ ਟਾਟਾ 709 ਕੈਂਟਰ ਵਿਚ ਚੰਡੀਗਡ਼੍ਹ ਤੋਂ ਹਿਮਾਚਲ ਪ੍ਰਦੇਸ਼ ਲਿਜਾਈ ਜਾ ਰਹੀ ਸੀ, ਪੁਲਸ ਨੇ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਬਾਲਪੁਰ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਨਰਪਿੰਦਰ ਸਿੰਘ ਨੇ ਦੱਸਿਆ ਕਿ ਭਾਂਖਰਪੁਰ ਨੇਡ਼ੇ ਨਾਕਾਬੰਦੀ ਦੌਰਾਨ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਕਤ ਕੈਂਟਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਰੋਕਿਆ ਗਿਆ। ਤਲਾਸ਼ੀ ਲੈਣ ’ਤੇ ਉਸ ਵਿਚੋਂ ਰਾਇਲ ਆਰਮ ਨਾਮਕ ਵ੍ਹਿਸਕੀ ਅਤੇ ਕੁਝ ਪੇਟੀਆਂ ਬੀਅਰ ਦੀਆਂ ਬਰਾਮਦ ਹੋਈਆਂ। ਇਹ ਸ਼ਰਾਬ ਚੰਡੀਗਡ਼੍ਹ ਤੋਂ ਸਸਤੀ ਖਰੀਦ ਕੇ ਇਸ ਨੂੰ ਪੰਜਾਬ ਦੇ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਪਾਊਂਟਾ ਸਾਹਿਬ ਲਿਜਾਇਆ ਜਾ ਰਿਹਾ ਸੀ। ਕੈਂਟਰ ਚਾਲਕ ਜਿਤਿਨ ਪਾਲ ਪੁੱਤਰ ਤਿਯਾਰੀਆ ਰਾਮ ਵਾਸੀ ਪਿੰਡ ਸਲੋਢੀ, ਜ਼ਿਲਾ ਸ਼ਿਮਲਾ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫਤਾਰ ਕਰ ਕੇ ਡੇਰਾਬੱਸੀ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ ਦੋ ਦਿਨਾ ਪੁਲਸ ਰਿਮਾਂਡ ਲਿਆ ਗਿਆ। ਪੁਲਸ ਦੁਆਰਾ ਪੁੱਛਗਿੱਛ ਅਜੇ ਜਾਰੀ ਹੈ।


Bharat Thapa

Content Editor

Related News