ਬੱਸ ਤੇ ਮੋਟਰਸਾਈਕਲ ਟੱਕਰ ’ਚ 1 ਦੀ ਮੌਤ

01/25/2020 7:42:32 PM

ਗੋਨਿਆਣਾ, (ਗੋਰਾ ਲਾਲ)- ਗੋਨਿਆਣਾ-ਜੈਤੋ ਬਾਈਪਾਸ ’ਤੇ ਅੱਜ ਪਿੰਡ ਬਲਾਹਡ਼ ਵਿੰਝੂ ਕੋਲ ਇਕ ਪ੍ਰਾਈਵੇਟ ਬੱਸ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਹਰਰਾਏਪੁਰ ਆਪਣੇ ਮੋਟਰਸਾਈਕਲ ’ਤੇ ਕਿਸੇ ਕੰਮ ਜਾ ਰਿਹਾ ਸੀ ਕਿ ਪਿੰਡ ਬਲਾਹਡ਼ ਵਿੰਝੂ ਦੇ ਛੱਪਡ਼ ਕੋਲ ਅੱਗੋਂ ਆ ਰਹੀ ਇਕ ਪ੍ਰਾਈਵੇਟ ਬੱਸ ਨੇ ਉਸ ਨੂੰ ਟੱਕਰ ਮਾਰ ਿਦੱਤੀ, ਜਿਸ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਮ੍ਰਿਤਕ ਦੇ ਵਾਰਿਸ ਅਤੇ ਥਾਣਾ ਨੇਹੀਆਂ ਵਾਲਾ ਦੀ ਪੁਲਸ ਪਹੁੰਚ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਅੰਗਰੇਜ਼ ਸਿੰਘ ਦੇ ਬਿਆਨਾਂ ਦੇ ਅਾਧਾਰ ’ਤ ਬੱਸ ਚਾਲਕ ਗੁਰਜੰਟ ਸਿੰਘ (ਜੰਟਾਂ) ਵਾਸੀ ਜਿਊਣ ਵਾਲਾ (ਫਰੀਦਕੋਟ) ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ-ਛੋਟੇ ਬੱਚੇ ਛੱਡ ਗਿਆ ਹੈ।


Bharat Thapa

Content Editor

Related News