ਪੁਲਸ ਤੇ BSF ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ, ਖੇਤਾਂ ’ਚੋਂ 1 ਕਿਲੋ 120 ਗ੍ਰਾਮ ਹੈਰੋਇਨ ਬਰਾਮਦ

Thursday, Jan 15, 2026 - 06:54 PM (IST)

ਪੁਲਸ ਤੇ BSF ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ, ਖੇਤਾਂ ’ਚੋਂ 1 ਕਿਲੋ 120 ਗ੍ਰਾਮ ਹੈਰੋਇਨ ਬਰਾਮਦ

ਜਲਾਲਾਬਾਦ (ਆਦਰਸ਼,ਜਤਿੰਦਰ )-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਸ ਚੌਕੀ ਘੁਬਾਇਆ ਥਾਣਾ ਸਦਰ ਜਲਾਲਾਬਾਦ ਪੁਲਸ ਦੀ ਟੀਮ ਦੇ ਵੱਲੋਂ ਬੀ. ਐੱਸ. ਐੱਫ਼. ਨਾਲ ਮਿਲ ਕੇ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਤਹਿਤ ਕਣਕ ਦੇ ਖੇਤਾਂ ’ਚੋਂ 1 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਗੋਲ਼ੀਆਂ ਨਾਲ ਭੁੰਨ 'ਤਾ ਦੁਕਾਨ 'ਤੇ ਬੈਠਾ ਵਿਅਕਤੀ

ਪੁਲਸ ਚੌਕੀ ਘੁਬਾਇਆ ਦੇ ਇੰਚਰਾਜ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਚੱਕ ਬਜੀਦਾ ਤੋਂ ਪਿੰਡ ਗਹਿਲੇ ਵਾਲਾ ਨੂੰ ਜਾ ਰਹੀ ਸੀ ਤਾਂ ਇੰਸ ਮੁਕੇਸ਼ ਕੁਮਾਰ ਬੀ. ਐੱਸ. ਐੱਫ਼. ਚੱਕ ਟਾਹਲੀ ਵਾਲਾ ਨੇ ਟੈਲੀਫੋਨ ਰਾਹੀ ਇਤਲਾਹ ਦਿੱਤੀ ਕਿ ਮੁਖਤਿਆਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਚੱਕ ਗਹਿਲੇ ਵਾਲਾ ਦੇ ਕਣਕ ਦੇ ਖੇਤਾਂ ’ਚ ਹੋਈ ਪੈਕੇਟ ਮਿਲਣ ਦੀ ਸੂਚਨਾ ਮਿਲੀ ਹੈ, ਜਿਸ 'ਤੇ ਪੁਲਸ ਪਾਰਟੀ ਅਤੇ ਬੀ. ਐੱਸ. ਐੱਫ਼. ਦੇ ਕਰਮਚਾਰੀਆਂ ਵੱਲੋਂ ਸਰਚ ਕਰਨ ਉਪਰੰਤ ਹੈਰੋਇਨ ਬਰਾਮਦ ਹੋਣ 'ਤੇ ਥਾਣਾ ਸਦਰ ਜਲਾਲਾਬਾਦ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਨਾਮਲੂਮ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋਏ ਵੱਡੇ ਬਦਲਾਅ, ਨਵੇਂ ਹੁਕਮ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News