ਚੈੱਕ ਬਾਊਂਸ ਦੇ ਮਾਮਲੇ ’ਚ 1 ਨੂੰ ਕੈਦ ਤੇ ਜੁਰਮਾਨਾ

Monday, Dec 03, 2018 - 03:46 AM (IST)

ਚੈੱਕ ਬਾਊਂਸ ਦੇ ਮਾਮਲੇ ’ਚ 1 ਨੂੰ ਕੈਦ ਤੇ ਜੁਰਮਾਨਾ

 ਫਰੀਦਕੋਟ, (ਜਗਦੀਸ਼)- ਜੁਡੀਸ਼ੀਅਲ ਮਜਿਸਟਰੇਟ ਮੈਡਮ ਏਕਤਾ ਉੱਪਲ ਨੇ ਆਪਣੇ ਇਕ ਫੈਸਲੇ ’ਚ ਪਟਿਆਲਾ ਦੇ ਇਕ ਵਿਅਕਤੀ ਨੂੰ  ਚੈੱਕ ਬਾਊਂਸ ਹੋਣ ਦੇ ਇਕ ਮਾਮਲੇ ਵਿਚ ਦੋਸ਼ ਸਾਬਤ ਹੋਣ ’ਤੇ 2 ਸਾਲ ਦੀ ਕੈਦ ਅਤੇ  ਚੈੱਕ ਜਿੰਨੀ ਰਕਮ ਸਮੇਤ 9 ਫੀਸਦੀ ਵਿਆਜ ਮੁੱਦਈ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।  ਜਾਣਕਾਰੀ ਅਨੁਸਾਰ ਪ੍ਰੇਮ ਨਗਰ ਪਟਿਆਲਾ ਦੇ ਜਸਪਾਲ ਸਿੰਘ ਬਰਾਡ਼ ਪੁੱਤਰ ਸੁਰਜੀਤ ਸਿੰਘ ਬਰਾਡ਼ ਨੇ  ਇਕ ਬੈਂਕ ਦਾ ਢਾਈ ਲੱਖ ਰੁਪਏ ਦਾ ਚੈੱਕ ਪਿੰਡ ਹਰੀ ਨੌ ਦੇ ਨਵਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੂੰ ਦਿੱਤਾ ਸੀ। ਨਵਜੋਤ  ਸਿੰਘ  ਨੇ ਜਦੋਂ ਇਹ ਚੈੱਕ ਆਪਣੇ ਖਾਤੇ ਵਿਚ ਲਾਇਆ ਤਾਂ ਜਸਪਾਲ ਸਿੰਘ ਦੇ ਖਾਤੇ ਵਿਚ ਰੁਪਏ ਨਾ ਹੋਣ ਕਰ ਕੇ ਚੈੱਕ ਬਾਊਂਸ ਹੋ ਗਿਆ।  ਇਸ ਕਰ ਕੇ ਨਵਜੋਤ ਸਿੰਘ ਨੇ ਆਪਣੇ ਵਕੀਲ ਰਾਹੀਂ ਜਸਪਾਲ  ਸਿੰਘ ਖਿਲਾਫ਼ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ। ਉਕਤ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਪਾਲ ਸਿੰਘ ਖਿਲਾਫ਼ ਪੁਖਤਾ ਸਬੂਤ ਹੋਣ ਕਰ ਕੇ ਉਸ ਨੂੰ ਉਕਤ ਸਜ਼ਾ ਸੁਣਾਈ ਹੈ।
 


Related News