ਮਾੜੇ ਸਫ਼ਾਈ ਪ੍ਰਬੰਧਾਂ ਦਾ ਮੁੱਦਾ ਚੁੱਕਣ ਵਾਲੀ ਅੰਜਲੀ ਖੁਰਾਣਾ ਨੂੰ ਕੌਂਸਲਰ ਦੇ ਪਤੀ ਨੇ ਭੇਜਿਆ 1 ਕਰੋੜ ਦਾ ਮਾਣਹਾਨੀ ਨੋਟਿਸ

Saturday, Aug 13, 2022 - 10:22 PM (IST)

ਜ਼ੀਰਕਪੁਰ (ਮੇਸ਼ੀ) : ਬਲਟਾਣਾ ਦੇ ਰਵਿੰਦਰਾ ਐਨਕਲੇਵ ਦੇ ਵਾਰਡ ਨੰਬਰ ਇਕ 'ਚ ਚੱਲ ਰਹੇ ਸਫ਼ਾਈ ਸਬੰਧੀ ਵਿਵਾਦ ਨੇ ਉਸ ਸਮੇਂ ਨਵਾਂ ਰੂਪ ਲੈ ਲਿਆ, ਜਦੋਂ ਸਮਾਜ ਸੇਵਿਕਾ ਅਤੇ ਪ੍ਰਧਾਨ ਅੰਜਲੀ ਖੁਰਾਣਾ ਤੇ ਮੁਹੱਲੇ ਦੀਆਂ ਔਰਤਾਂ ਨੇ ਮਾੜੇ ਸਫ਼ਾਈ ਪ੍ਰਬੰਧਾਂ ਖ਼ਿਲਾਫ਼ ਵਾਰਡ ਦੀ ਕੌਂਸਲਰ ਊਸ਼ਾ ਰਾਣੀ ਦੇ ਪਤੀ ਪ੍ਰਤਾਪ ਰਾਣਾ ਖ਼ਿਲਾਫ਼ ਕੰਮ ਵਿੱਚ ਵਿਘਨ ਪਾਉਣ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਇਸ ਸਬੰਧੀ ਔਰਤਾਂ ਦੇ ਇਕ ਵੱਡੇ ਵਫ਼ਦ ਨੇ ਜਿੱਥੇ ਨਗਰ ਕੌਂਸਲ 'ਚ ਪੁੱਜ ਕੇ ਕਾਰਜਸਾਧਕ ਅਫ਼ਸਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉੱਥੇ ਕੌਂਸਲਰ ਦੇ ਪਤੀ ਪ੍ਰਤਾਪ ਰਾਣਾ ਵੀ ਮੌਜੂਦ ਸਨ, ਜਿਨ੍ਹਾਂ ਨੇ ਮੁਹੱਲੇ ਦੀਆਂ ਔਰਤਾਂ ਨਾਲ ਸਮੱਸਿਆ ਦੇ ਹੱਲ ਸਬੰਧੀ ਤਕਰਾਰਬਾਜ਼ੀ ਕੀਤੀ।

ਖ਼ਬਰ ਇਹ ਵੀ : ਵਿਧਾਇਕਾਂ ਨੂੰ ਮਿਲੇਗੀ ਇਕ ਹੀ ਪੈਨਸ਼ਨ ਤਾਂ ਉਥੇ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ, ਪੜ੍ਹੋ TOP 10

PunjabKesari

ਇਸ ਦਾ ਸਾਰਾ ਨਜ਼ਲਾ ਸਫ਼ਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਖੁੱਲ੍ਹੇ ਮੋਰਚੇ ਦੀ ਆਗੂ ਅੰਜਲੀ ਖੁਰਾਣਾ 'ਤੇ ਉਤਾਰ ਦਿੱਤਾ ਕਿ ਇਹ ਔਰਤ ਰਾਜਨੀਤੀ ਕਰ ਰਹੀ ਹੈ। ਮੌਕੇ 'ਤੇ ਮੌਜੂਦ ਔਰਤਾਂ ਨੇ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਸਬੰਧਿਤ ਹੈ। ਅੰਜਲੀ ਖੁਰਾਣਾ ਨੇ ਕਿਹਾ ਕਿ ਸਮੱਸਿਆ ਕਿਸੇ ਵੀ ਰਾਜਨੀਤੀ ਦਾ ਹਿੱਸਾ ਨਹੀਂ ਹੈ, ਸਮੂਹ ਮੁਹੱਲੇ ਦੀ ਸਮੱਸਿਆ ਹੈ, ਜੋ ਪਿਛਲੇ ਇਕ ਮਹੀਨੇ ਤੋਂ ਚੱਲਦੀ ਆ ਰਹੀ ਹੈ। ਇਸ ਸਬੰਧੀ ਉਹ ਅੱਜ ਨਗਰ ਕੌਂਸਲ 'ਚ ਪੁੱਜ ਕੇ ਇਸ ਸਾਰੀ ਸਮੱਸਿਆ ਸਬੰਧੀ ਦੱਸਣ ਆਏ ਸਨ। ਇਸ ਮਗਰੋਂ ਕੌਂਸਲਰ ਪਤੀ ਪ੍ਰਤਾਪ ਰਾਣਾ ਨੇ ਅੰਜਲੀ ਖੁਰਾਣਾ ਨੂੰ ਇਕ ਕਰੋੜ ਰੁਪਏ ਦੇ ਮਾਣਹਾਨੀ ਦਾ ਲੀਗਲ ਨੋਟਿਸ ਭੇਜਿਆ ਹੈ, ਜਿਸ ਵਿੱਚ ਦੋਸ਼ ਲਾਏ ਗਏ ਹਨ ਕਿ ਅੰਜਲੀ ਖੁਰਾਣਾ ਵੱਲੋਂ ਉਨ੍ਹਾਂ ਖ਼ਿਲਾਫ਼ ਪ੍ਰਚਾਰ ਕੀਤਾ ਗਿਆ ਹੈ। ਇਸ ਮਾਣਹਾਨੀ ਦਾਅਵੇ ਖ਼ਿਲਾਫ਼ ਅੰਜਲੀ ਖੁਰਾਣਾ ਨੇ ਦੱਸਿਆ ਕਿ ਉਹ ਵੀ ਆਪਣੇ ਵਕੀਲ ਰਾਹੀਂ ਇਸ ਨੋਟਿਸ ਦਾ ਜਵਾਬ ਦੇਵੇਗੀ।

ਇਹ ਵੀ ਪੜ੍ਹੋ : ਫਿਰ Out of Control ਹੁੰਦਾ ਜਾ ਰਿਹਾ ਕੋਰੋਨਾ, 1 ਅਪ੍ਰੈਲ ਤੋਂ ਹੁਣ ਤੱਕ 113 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News