ਹੈਰੋਇਨ ਅਤੇ ਹਜ਼ਾਰਾਂ ਦੀ ਨਕਦੀ ਸਣੇ ਨੌਜਵਾਨ ਗ੍ਰਿਫ਼ਤਾਰ

09/18/2019 9:09:06 PM

ਬਹਿਰਾਮਪੁਰ (ਗੋਰਾਇਆ)-ਐਂਟੀ-ਗੁੰਡਾ ਸਟਾਫ ਗੁਰਦਾਸਪੁਰ ਨੇ ਇਕ ਨੌਜਵਾਨ ਨੂੰ ਹੈਰੋਇਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਸਬ-ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਬਹਿਰਾਮਪੁਰ ਖੇਤਰ ਵਿਚ ਬ੍ਰਾਹਮਣੀ ਝਬਕਰਾ ਨੇੜੇ ਗਸ਼ਤ ਕਰ ਰਹੇ ਸੀ ਕਿ ਪਿੰਡ ਝਬਕਰਾ ਦੇ ਨੇੜੇ ਇਕ ਵਿਅਕਤੀ ਝਬਕਰਾ ਵੱਲੋਂ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਇਕ ਪਲਾਸਟਿਕ ਦਾ ਲਿਫਾਫਾ ਜੇਬ ਤੋਂ ਕੱਢ ਕੇ ਬਾਹਰ ਸੁੱਟ ਦਿੱਤਾ। ਇਸ ਸਬੰਧੀ ਉਕਤ ਰਮੇਸ਼ ਕੁਮਾਰ ਪੁੱਤਰ ਸ਼ਿਵ ਚੰਦ ਨਿਵਾਸੀ ਨਵਾਂ ਟਾਡਾ ਜਾਗੋਚੱਕ ਨੂੰ ਗ੍ਰਿਫ਼ਤਾਰ ਕਰ ਕੇ ਜਦ ਪਲਾਸਟਿਕ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ 'ਚੋਂ 4 ਗ੍ਰਾਮ ਹੈਰੋਇਨ ਤੇ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਮੁਲਜ਼ਮ ਨੇ ਪੁੱਛਗਿੱਛ ਵਿਚ ਸਵੀਕਾਰ ਕੀਤਾ ਕਿ ਉਸ ਨੇ ਬਰਾਮਦ ਕੀਤੀ ਰਾਸ਼ੀ ਹੈਰੋਇਨ ਵੇਚ ਕੇ ਇਕੱਠੀ ਕੀਤੀ ਹੈ। ਪੁਲਸ ਨੇ ਉਕਤ ਵਿਰੁੱਧ ਐੱਨ. ਡੀ. ਪੀ. ਐੱਸ ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ।


Karan Kumar

Content Editor

Related News