ਸਖ਼ਤ ਕਾਨੂੰਨ ਨਾ ਹੋਣ ਕਾਰਨ ਪੁਲਸ ਤੇ ਪ੍ਰਸ਼ਾਸਨ ਬੇਵੱਸ, ਹਵਾ ’ਚ ਫਿਰ ਤੋਂ ‘ਮੌਤ’ ਬਣ ਕੇ ਉਡ ਰਹੀ ਚਾਈਨਾ ਡੋਰ

Monday, Dec 04, 2023 - 04:18 PM (IST)

ਸਖ਼ਤ ਕਾਨੂੰਨ ਨਾ ਹੋਣ ਕਾਰਨ ਪੁਲਸ ਤੇ ਪ੍ਰਸ਼ਾਸਨ ਬੇਵੱਸ, ਹਵਾ ’ਚ ਫਿਰ ਤੋਂ ‘ਮੌਤ’ ਬਣ ਕੇ ਉਡ ਰਹੀ ਚਾਈਨਾ ਡੋਰ

ਅੰਮ੍ਰਿਤਸਰ (ਨੀਰਜ)- ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਪਤੰਗਬਾਜ਼ਾਂ ਨੇ ਇਕ ਵਾਰ ਫਿਰ ਤੋਂ ਪਾਬੰਦੀਸ਼ੁਦਾ ਚਾਈਨਾ ਡੋਰ ਨਾਲ ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਕ ਵਾਰ ਫਿਰ ਤੋਂ ਚਾਈਨਾ ਡੋਰ ਹਵਾ ’ਚ ਮੌਤ ਬਣ ਕੇ ਉਡਣੀ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਇਲਾਕਿਆਂ ’ਚ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਦੇਖਿਆ ਜਾਵੇ ਤਾਂ ਕੀ ਬੱਚੇ ਅਤੇ ਕੀ ਨੌਜਵਾਨ ਸਾਰੇ ਚਾਈਨਾ ਡੋਰ ਨਾਲ ਹੀ ਪਤੰਗ ਉਡਾਉਂਦੇ ਨਜ਼ਰ ਆਉਂਦੇ ਹਨ ਅਤੇ ਬਿਜਲੀ ਦੀਆਂ ਤਾਰਾਂ ਤੋਂ ਲੈ ਕੇ ਸਕੂਟਰ, ਮੋਟਰਸਾਈਕਲਾਂ ਦੇ ਟਾਇਰਾਂ ’ਚ ਚਾਈਨਾ ਡੋਰ ਫਸਦੀ ਹੈ ਅਤੇ ਨੁਕਸਾਨ ਕਰਦੀ ਹੈ। ਟੂ-ਵ੍ਹੀਲਰ ਵਾਹਨ ਚਲਾਉਣ ਵਾਲੇ ਲੋਕਾਂ ਤੇ ਪਸ਼ੂ-ਪੰਛੀਆਂ ਲਈ ਤਾਂ ਇਹ ਖੂਨੀ ਡੋਰ ਕਿਸੇ ਮੌਤ ਤੋਂ ਘੱਟ ਨਹੀਂ ਹੈ ਅਤੇ ਕੋਈ ਵਾਰ ਇਸ ਡੋਰ ਦੀ ਚਪੇਟ ’ਚ ਆ ਕੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ ਅਤੇ ਕੁਝ ਮਾਮਲਿਆਂ ’ਚ ਮੌਤ ਹੋਣ ਦੇ ਵੀ ਸਮਾਚਾਰ ਮਿਲਦੇ ਰਹਿੰਦੇ ਹਨ।

ਪਸ਼ੂ-ਪੰਛੀਆਂ ਲਈ ਤਾਂ ਇਹ ਡੋਰ ਮੌਤ ਹੈ ਅਤੇ ਇਸ ਦੀ ਚਪੇਟ ’ਚ ਆ ਕੇ ਕਬੂਤਰ ਤੇ ਹੋਰ ਪੰਛੀ ਤੜਪ-ਤੜਪ ਕੇ ਮਰਦੇ ਹਨ। ਦੂਜੇ ਪਾਸੇ ਚਾਈਨਾ ਡੋਰ ਦੇ ਮਾਮਲੇ ’ਚ ਕੋਈ ਸਖਤ ਕਾਨੂੰਨ ਨਾ ਹੋਣ ਕਾਰਨ ਪ੍ਰਸ਼ਾਸਨ ਤੇ ਪੁਲਸ ਚਾਈਨਾ ਡੋਰ ਦੀ ਵਿਕਰੀ ਤੇ ਇਸ ਦਾ ਇਸਤੇਮਾਲ ਕਰਨ ਵਾਲਿਆਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕਰ ਪਾਉਂਦਾ ਹੈ ਕਿਉਂਕਿ ਧਾਰਾ 188 ਦੇ ਪਰਚੇ ’ਚ ਥਾਣੇ ’ਚ ਹੀ ਮੁਲਜ਼ਮ ਵਿਅਕਤੀ ਦੀ ਜ਼ਮਾਨਤ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

ਗਰਮੀਆਂ ’ਚ ਹੀ ਸਟੋਰ ਕਰ ਲਈ ਜਾਂਦੀ ਹੈ ਚਾਈਨਾ ਡੋਰ

ਚਾਈਨਾ ਡੋਰ ਦੀ ਆਮਦ ’ਤੇ ਇਸ ਦੀ ਵਿਕਰੀ ’ਤੇ ਨਜ਼ਰ ਮਾਰੀਏ ਤਾਂ ਮੁੱਖ ਰੂਪ ਨਾਲ ਸਰਦੀਆਂ ਦੇ ਦਿਨਾਂ ’ਚ ਲੋਕ ਪਤੰਗ ਉਡਾਉਣ ਲਈ ਇਸ ਦੀ ਵਰਤੋਂ ਕਰਦੇ ਹਨ ਪਰ ਇਸ ਦੀ ਵਿਕਰੀ ਕਰਨ ਵਾਲੇ ਲੋਕ ਗਰਮੀਆਂ ਦੇ ਦਿਨਾਂ ’ਚ ਹੀ ਉਸ ਨੂੰ ਸਟੋਰ ਕਰ ਲੈਂਦੇ ਹਨ ਅਤੇ ਰੇਲਵੇ ਟੈਕਸ ਮਾਫੀਆ ਤੇ ਰੋਡ ਟਰਾਂਸਪੋਰਟ ਮਾਫੀਆ ਦੇ ਜ਼ਰੀਏ ਵੱਖ-ਵੱਖ ਸ਼ਹਿਰਾਂ ਤੋਂ ਇਸ ਨੂੰ ਮੰਗਵਾਉਂਦੇ ਹਨ ਅਤੇ ਸਰਦੀ ਦੇ ਦਿਨਾਂ ’ਚ ਇਸ ਦੀ ਵਿਕਰੀ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਦਿੱਲੀ ਵਰਗੇ ਸੂਬਿਆਂ ’ਚ ਚਾਈਨਾ ਡੋਰ ਦਾ ਨਿਰਮਾਣ ਹੁਣ ਬੰਦ ਹੋ ਚੁੱਕਾ ਹੈ ਪਰ ਮੌਜੂਦਾ ਸਮੇਂ ’ਚ ਪੰਜਾਬ ’ਚ ਹੀ ਚੋਰੀ ਛਿਪੇ ਇਸ ਖੂਨੀ ਡੋਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਨਾਜਾਇਜ਼ ਰੂਪ ਨਾਲ ਵਿਕਰੀ ਵੀ ਕੀਤੀ ਜਾ ਰਹੀ ਹੈ।

15 ਸਾਲ ਪਹਿਲਾਂ ਚਾਈਨਾ ਤੋਂ ਹੋਈ ਸੀ ਆਮਦ, ਹੁਣ ਸਿੰਥੈਟਿਕ ਡੋਰ ਬਣ ਚੁੱਕੀ

ਪਲਾਸਟਿਕ ਤੇ ਹੋਰ ਤਰ੍ਹਾਂ ਦੇ ਮਟੀਰੀਅਲ ਨਾਲ ਬਣਨ ਵਾਲੀ ਸਿੰਥੈਟਿਕ ਡੋਰ ਦਾ ਨਾਂ ਚਾਈਨਾ ਡੋਰ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਇਸ ਡੋਰ ਦੀ ਆਮਦ ਚਾਈਨਾ ਤੋਂ ਹੋਈ ਸੀ ਪਰ ਜਿਵੇਂ-ਜਿਵੇਂ ਇਸ ਦਾ ਵਿਰੋਧ ਸ਼ੁਰੂ ਹੋਇਆ ਤਾਂ ਚਾਈਨਾ ਡੋਰ ਦੀ ਦਰਾਮਦ ਬੰਦ ਹੋ ਗਈ ਅਤੇ ਕੁਝ ਕਾਰਖਾਨਿਆਂ ’ਚ ਇਸ ਡੋਰ ਦਾ ਨਿਰਮਾਣ ਸ਼ੁਰੂ ਹੋ ਗਿਆ। ਮੌਜੂਦਾ ਸਮੇਂ ’ਚ ਇਹ ਡੋਰ ਕੁਝ ਕਾਰਖਾਨਿਆਂ ’ਚ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਦੀ ਵਿਕਰੀ ਚੋਰੀ ਛਿਪੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਭਾਜਪਾ ਆਗੂ 'ਤੇ ਕਾਰ ਸਵਾਰ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ

ਰਵਾਇਤੀ ਧਾਗੇ ਵਾਲੀ ਡੋਰ ਦਾ ਕਾਰੋਬਾਰ ਕੀਤਾ ਬਰਬਾਦ

ਚਾਈਨਾ ਡੋਰ ਦੀ ਆਮਦ ਤੋਂ ਪਹਿਲਾਂ ਰਵਾਇਤੀ ਧਾਗੇ ਵਾਲੀ ਡੋਰ, ਪਿੰਨੇ ਵਾਲੀ ਡੋਰ ਤੇ ਬਰੇਲੀ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਡੋਰ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਸੀ। ਇਸ ਨਾਲ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਟੈਕਸ ਮਿਲਦਾ ਸੀ ਪਰ ਚਾਈਨਾ ਡੋਰ ਦੀ ਆਮਦ ਨੇ ਰਵਾਇਤੀ ਧਾਗੇ ਵਾਲੀ ਡੋਰ ਦਾ ਕਾਰੋਬਾਰ ਚੌਪਟ ਕਰ ਦਿੱਤਾ ਅਤੇ ਸਰਕਾਰੀ ਟੈਕਸ ਦੇ ਰੂਪ ’ਚ ਵੀ ਨੁਕਸਾਨ ਕੀਤਾ। ਅੱਜ ਬਹੁਤ ਹੀ ਘੱਟ ਮਾਤਰਾ ’ਚ ਧਾਗੇ ਵਾਲੀ ਡੋਰ ਜਾਂ ਬਰੇਲੀ ਡੋਰ ਦੀ ਵਿਕਰੀ ਹੁੰਦੀ ਹੈ ਜਿਸ ਨਾਲ ਰਵਾਇਤ ਡੋਰ ਕਾਰੋਬਾਰੀ ਵੀ ਪ੍ਰੇਸ਼ਾਨ ਹਨ ਅਤੇ ਚਾਈਨਾ ਡੋਰ ਦਾ ਵਿਰੋਧ ਕਰਦੇ ਹਨ।

ਪਤੰਗ ਉਡਾਉਣ ਵਾਲਿਆਂ ਨੂੰ ਫੜਿਆ ਜਾਵੇ ਤਾਂ ਵਿਕਰੀ ਕਰਨ ਵਾਲੇ ਵੀ ਸ਼ਿਕੰਜੇ ’ਚ

ਚਾਈਨਾ ਡੋਰ ਦੇ ਮਾਮਲੇ ’ਚ ਆਮ ਤੌਰ ’ਤੇ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਅਜਿਹੀ ਕਾਰਵਾਈ ਨਹੀਂ ਕਰਦਾ ਹੈ ਜਿਵੇਂ ਕਰਨੀ ਚਾਹੀਦੀ। ਪ੍ਰਸ਼ਾਸਨ ਵੱਲੋਂ ਰਸਮੀ ਕਾਰਵਾਈ ਪੂਰੀ ਕਰਨ ਲਈ ਸਕੂਲਾਂ ਤੇ ਕਾਲਜਾਂ ’ਚ ਚਾਈਨਾ ਡੋਰ ਦੇ ਖਿਲਾਫ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਇਸ ਦਾ ਕੋਈ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਦਾ ਹੈ। ਸਮਾਜ ਸੇਵੀ ਸੰਗਠਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਘਰਾਂ ਦੀਆਂ ਛੱਤਾਂ ’ਚ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਬੱਚਿਆਂ ਤੇ ਨੌਜਵਾਨਾਂ ਨੂੰ ਫੜਿਆ ਜਾਵੇ ਤਾਂ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਖੁਦ ਹੀ ਫੜੇ ਜਾਣਗੇ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ

ਮਕ ਮੰਡੀ ਤੇ ਕਟੜਾ ਕਰਮ ਸਿੰਘ ਬਣਦਾ ਜਾ ਰਿਹਾ ਹੈ ਗੜ੍ਹ

ਉਂਝ ਤਾਂ ਚਾਈਨਾ ਡੋਰ ਦੀ ਵਿਕਰੀ ਹਰ ਗਲੀ ਮੁਹੱਲੇ ’ਚ ਹੋ ਰਹੀ ਹੈ ਪਰ ਮਹਾਨਗਰ ਦੇ ਸਭ ਤੋਂ ਪੁਰਾਣੇ ਇਲਾਕਿਆਂ ’ਚੋਂ ਇਕ ਨਮਕ ਮੰਡੀ ਤੇ ਕਟੜਾ ਕਰਮ ਸਿੰਘ ਦਾ ਇਲਾਕਾ ਇਸ ਸਮੇਂ ਚਾਈਨਾ ਡੋਰ ਦਾ ਗੜ੍ਹ ਬਣ ਚੁੱਕਿਆ ਹੈ ਅਤੇ ਸੂਤਰਾਂ ਦੇ ਅਨੁਸਾਰ ਕੁਝ ਭ੍ਰਿਸ਼ਟ ਪੁਲਸ ਅਧਿਕਾਰੀਆਂ ਦੀ ਸ਼ਹਿ ’ਚ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਅਤੇ ਕੁਝ ਪੁਰਾਣੇ ਲੋਕ ਜਿਨ੍ਹਾਂ ’ਤੇ ਚਾਈਨਾ ਡੋਰ ਦੀ ਵਿਕਰੀ ਕਰਨ ਦੇ ਕਈ ਮਾਮਲੇ ਦਰਜ ਹਨ ਉਹ ਫਿਰ ਤੋਂ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News