ਮੰਦਬੁੱਧੀ ਵਿਅਕਤੀ ਨੇ ਕਹੀ ਮਾਰ ਮਜ਼ਦੂਰ ਦਾ ਕਤਲ ਕੀਤਾ

06/28/2020 12:47:07 AM

ਬਟਾਲਾ,(ਬੇਰੀ)-ਪਿੰਡ ਸ਼ੇਖੂਪੁਰ ਕਲਾਂ ਸਥਿਤ ਖੇਤਾਂ 'ਚ ਕੰਮ ਕਰਨ ਗਏ ਮਜ਼ਦੂਰ ਦਾ ਮੰਦਬੁੱਧੀ ਵਿਅਕਤੀ ਨੇ ਕਹੀ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਮ੍ਰਿਤਕ ਜਾਰਜ ਮਸੀਹ ਦੇ ਭਰਾ ਬਿੱਟੂ ਪੁੱਤਰ ਸਾਦਿਕ ਮਸੀਹ ਵਾਸੀ ਸ਼ੇਖੂਪੁਰ ਕਲਾਂ ਨੇ ਦੱਸਿਆ ਕਿ ਉਸਦਾ ਭਰਾ ਜਾਰਜ ਮਸੀਹ ਪਿੰਡ ਸ਼ੇਖੂਪੁਰ ਕਲਾਂ ਸਥਿਤ ਖੇਤਾਂ ਵਿਚ ਕੰਮ ਕਰਨ ਲਈ ਆਇਆ ਸੀ ਅਤੇ ਜਦੋਂ ਉਹ ਦੁਪਹਿਰ ਸਮੇਂ ਖਾਣਾ ਖਾਣ ਉਪਰੰਤ ਆਰਾਮ ਕਰ ਲੱਗਾ ਤਾਂ ਇਸੇ ਦੌਰਾਨ ਆਏ ਇਕ ਮੰਦਬੁੱਧੀ ਵਿਅਕਤੀ ਨੇ ਉਸਦੇ ਭਰਾ ਦੀ ਧੌਣ 'ਤੇ ਕਹੀ ਨਾਲ ਵਾਰ ਕਰਦਿਆਂ ਉਸਦਾ ਕਤਲ ਕਰ ਦਿੱਤਾ।

ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐੱਸ. ਐੱਚ. ਓ. ਸੁਖਰਾਜ ਸਿੰਘ, ਐੱਸ. ਆਈ. ਬਲਰਾਜ ਸਿੰਘ ਬਾਠ, ਐੱਸ. ਆਈ. ਸੁਖਵਿੰਦਰ ਸਿੰਘ ਅਤੇ ਪੁਲਸ ਚੌਂਕੀ ਸ਼ੇਖੂਪੁਰ ਦੇ ਇੰਚਾਰਜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਕਬਜ਼ੇ ਵਿਚ ਲੈਣ ਉਪਰੰਤ ਮ੍ਰਿਤਕ ਦੇ ਭਰਾ ਬਿੱਟੂ ਮਸੀਹ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਕਰਨ ਵਾਲੇ ਮੰਦਬੁੱਧੀ ਵਿਅਕਤੀ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਹੈ






 


Deepak Kumar

Content Editor

Related News