ਪੁਲਸ ਵਲੋਂ ਇਕ ਔਰਤ ਤੋਂ 1 ਲੱਖ 83 ਹਜ਼ਾਰ ਨਕਦੀ ਤੇ ਸੋਨੇ ਦੇ ਗਹਿਣੇ ਬਰਾਮਦ
Friday, Mar 15, 2019 - 09:07 PM (IST)
ਖਾਲੜਾ, ਭਿੱਖੀਵਿੰਡ,(ਭਾਟੀਆ) : ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬੀਤੇ ਦਿਨੀਂ ਮੁਕੱਦਮਾ ਨੰਬਰ 14 ਮਿਤੀ 12-3-2019 ਜੁਰਮ 21-25-61-85 ਐਨ. ਡੀ. ਪੀ. ਐਸ ਐਕਟ ਅਧੀਨ ਇਕ ਔਰਤ ਸਿਮਰਜੀਤ ਕੌਰ ਉਰਫ ਸਿਮਰੋ ਪਤਨੀ ਅਨਾਰ ਸਿੰਘ ਵਾਸੀ ਪਲੋਅ ਪੱਤੀ ਦੇ ਖਿਲਾਫ 265 ਗ੍ਰਾਮ ਹੈਰੋਇਨ ਦਾ ਮਾਮਲਾ ਦਰਜ ਕੀਤਾ ਸੀ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਔਰਤ ਦਾ ਰਿਮਾਂਡ ਹਾਸਲ ਕਰਕੇ ਥਾਣਾ ਖਾਲੜਾ ਵਿਖੇ ਬਰੀਕੀ ਨਾਲ ਪੁੱਛ ਗਿੱਛ ਕੀਤੀ ਗਈ। ਜਿਸ ਦੌਰਾਨ ਸਿਮਰਜੀਤ ਕੌਰ ਨੇ ਲੇਡੀਜ਼ ਕਾਂਸਟੇਬਲ ਅੰਮ੍ਰਿਤ ਕੌਰ ਦੀ ਹਾਜ਼ਰੀ 'ਚ ਦੱਸਿਆ ਕਿ ਉਨ੍ਹਾਂ ਹੈਰਇਨ ਵੇਚ ਕੇ ਕੁਝ ਪੈਸੇ ਅਤੇ ਸੋਨੇ ਦੇ ਗਹਿਣੇ ਬਣਾਏ ਸਨ। ਜੋ ਕਿ ਉਨ੍ਹਾਂ ਘਰ 'ਚ ਰੱਖੀ ਅਲਮਾਰੀ ਦੀ ਸੇਫ ਵਿਚ ਰੱਖੇ ਹੋਏ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਐਸ.ਆਈ ਅਮਰਜੀਤ ਕੁਮਾਰ ਅਤੇ ਪਾਰਟੀ ਲੇਡੀਜ਼ ਕਾਂਸਟੇਬਲ ਸਮੇਤ ਪੁਲਸ ਪਾਰਟੀ ਨੇ ਸਿਮਰਜੀਤ ਕੌਰ ਦੇ ਘਰ ਛਾਪੇਮਾਰੀ ਕੀਤਾ। ਜਿਥੋਂ ਸਿਮਰਜੀਤ ਕੌਰ ਨੇ ਭਾਰਤੀ ਕਰੰਸੀ 1 ਲੱਖ 83 ਹਾਜ਼ਰ ਰੁਪਏ ਨਕਦ ਅਤੇ ਕੁਝ ਸੋਨੇ ਦੇ ਗਹਿਣੇ ਬਰਾਮਦ ਕਰਵਾਏ। ਜਿੰਨ੍ਹਾਂ 'ਚ ਦੋ ਪੀਸ ਵੰਗਾਂ ਸੋਨਾ, ਜਿਸ ਦਾ ਵਜਨ 37 ਗ੍ਰਾਮ 710 ਮਿਲੀ, ਇਕ ਮੰਗਲ ਸੂਤਰ ਸੋਨਾ ਜਿਸ ਦਾ ਵਜਨ 10 ਗ੍ਰਾਮ 950 ਮਿਲੀ, ਇਕ ਸੋਨੇ ਦੀ ਮਟਰ ਮਾਲਾ ਜਿਸ ਦਾ ਵਜਨ 35 ਗ੍ਰਾਮ 850 ਮਿਲੀ, ਇਕ ਸੋਨੇ ਦੀ ਚੇਨ ਜਿਸ ਦਾ ਵਜਨ 9 ਗ੍ਰਾਮ 870 ਮਿਲੀ, 4 ਲੇਡੀਜ਼ ਰਿੰਗਜ ਸੋਨਾ, ਜਿਸ ਦਾ ਵਜਨ 11 ਗ੍ਰਾਮ 520 ਮਿਲੀ, ਇਕ ਜੈਂਟਸ ਸੋਨੇ ਦੀ ਰਿੰਗ ਜਿਸ ਦਾ ਵਜਨ 2 ਗ੍ਰਾਮ 380 ਮਿਲੀ, 5 ਜੋੜੀ ਸਣੇ ਦੇ ਟੌਪਸ ਜਿਸ ਦਾ ਵਜਨ 27 ਗ੍ਰਾਮ 610 ਮਿਲੀ, 3 ਪੀਸ ਸੋਨੇ ਦੀਆਂ ਵਾਲੀਆਂ ਜਿਸ ਦਾ 5 ਗ੍ਰਾਮ 810 ਮਿਲੀ, ਟੋਟਲ ਸੋਨਾ 141 ਗ੍ਰਾਮ 720 ਮਿਲੀ ਅਤੇ 1 ਲੱਖ 83 ਹਜ਼ਾਰ ਰੁਪਏ ਆਪਣੇ ਹੱਥਾਂ ਨਾਲ ਕੱਢ ਕੇ ਥਾਣਾ ਖਾਲੜਾ ਦੀ ਪੁਲਸ ਹਵਾਲੇ ਕੀਤੇ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਔਰਤ ਦਾ ਰਿਮਾਂਡ ਲਿਆ ਜਾਵੇਗਾ। ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਨਾਲ ਐਸ ਆਈ ਅਮਰਜੀਤ ਕੁਮਾਰ, ਏ. ਐਸ. ਆਈ ਸਾਹਿਬ ਸਿੰਘ, ਮੁਨਸ਼ੀ ਸ਼ਿੰਗਾਰ ਸਿੰਘ, ਰੁਪਿੰਦਰ ਸਿੰਘ, ਹਰਭਜਨ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।