ਅੌਰਤ ਨੂੰ ਗਾਇਬ ਕਰਨ ਵਾਲੇ ਪਤੀ ਖਿਲਾਫ ਮਾਮਲਾ ਦਰਜ
Sunday, Nov 04, 2018 - 05:10 AM (IST)

ਅੰਮ੍ਰਿਤਸਰ, (ਅਰੁਣ)- ਖੈਰਾਬਾਦ ਵਾਸੀ ਇਕ ਵਿਆਹੁਤਾ ਦੇ ਅਚਾਨਕ ਘਰੋਂ ਗਾਇਬ ਹੋ ਜਾਣ ਸਬੰਧੀ ਲਡ਼ਕੀ ਦੇ ਭਰਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਅਾਂ ਥਾਣਾ ਕੰਬੋਅ ਦੀ ਪੁਲਸ ਨੇ ਅੌਰਤ ਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਪਿੰਡ ਮੱਲ੍ਹੀਆਂ ਵਾਸੀ ਸੁਖਮਿੰਦਰਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਕੌਰ (34) ਦਾ ਵਿਆਹ ਸਾਲ 2004 ’ਚ ਖੈਰਾਬਾਦ ਵਾਸੀ ਸੰਦੀਪ ਸਿੰਘ ਨਾਲ ਹੋਇਆ ਸੀ, 16 ਮਾਰਚ 2018 ਨੂੰ ਅਚਾਨਕ ਉਸ ਦੀ ਭੈਣ ਘਰੋਂ ਗਾਇਬ ਹੋ ਗਈ, ਜਿਸ ਨੂੰ ਗਾਇਬ ਕਰਨ ’ਚ ਉਸ ਦੇ ਜੀਜੇ ਦਾ ਹੱਥ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।