ਘਰ ਦੀ ਛੱਤ ਡਿੱਗਣ ਕਾਰਨ ਔਰਤ ਤੇ ਬੱਚੇ ਦੀ ਮੌਤ

Sunday, Nov 22, 2020 - 10:08 PM (IST)

ਘਰ ਦੀ ਛੱਤ ਡਿੱਗਣ ਕਾਰਨ ਔਰਤ ਤੇ ਬੱਚੇ ਦੀ ਮੌਤ

ਬਟਾਲਾ/ਕਿਲਾ ਲਾਲ ਸਿੰਘ, (ਬੇਰੀ, ਭਗਤ)- ਘਰ ਦੀ ਛੱਤ ਡਿੱਗਣ ਨਾਲ ਔਰਤ ਅਤੇ ਬੱਚੇ ਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਰਣਜੋਧ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਸੂਰਤ ਸਿੰਘ ਵਾਸੀ ਪਿੰਡ ਜੌੜਾ ਸਿੰਘਾ ਜੋ ਕਿ ਪਰਿਵਾਰ ਅਤੇ ਰਿਸ਼ਤੇਦਾਰੀ ਵਿਚ ਆਏ ਇਕ ਕਰੀਬ 6 ਸਾਲਾਂ ਬੱਚੇ ਕਰਨ ਪੁੱਤਰ ਤਲਵਿੰਦਰ ਸਿੰਘ ਨਾਲ ਘਰ ਵਿਚ ਬੈਠ ਕੇ ਟੀ. ਵੀ. ਦੇਖ ਰਹੇ ਸੀ ਕਿ ਅਚਾਨਕ ਘਰ ਦੇ ਕਮਰੇ ਦੇ ਗਾਰਡਰ ’ਤੇ ਪਾਈ ਟੀਨਾਂ ਦੀ ਛੱਤ ਹੇਠਾਂ ਡਿੱਗ ਗਈ, ਜਿਸ ਨਾਲ ਮਲਬੇ ਹੇਠਾਂ ਆਉਣ ਨਾਲ ਮਨਜੀਤ ਕੌਰ (62) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੱਚਾ ਕਰਨ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਕੀ ਜੀਆਂ ਨੂੰ ਸੱਟਾਂ ਹੀ ਲੱਗੀਆਂ।

ਐੱਸ. ਐੱਚ. ਓ. ਨੇ ਦੱਸਿਆ ਕਿ ਜਦੋਂ ਬੱਚੇ ਨੂੰ ਇਲਾਜ ਲਈ ਜਦੋਂ ਹਸਪਤਾਲ ’ਚ ਲਿਜਾਇਆ ਜਾ ਰਿਹਾ ਸੀ, ਤਾਂ ਰਸਤੇ ਵਿਚ ਉਸ ਨੇ ਦਮ ਤੋੜ ਦਿੱਤਾ।


author

Bharat Thapa

Content Editor

Related News