ਠੰਡ ਦੇ ਵਧਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਲੱਗੀ ਵਧਣ, ਸ਼ਨੀਵਾਰ ਆਏ 130 ਹੋਰ ਨਵੇਂ ਮਾਮਲੇ

01/16/2022 10:56:27 AM

ਤਰਨਤਾਰਨ (ਰਮਨ) : ਕੋਰੋਨਾ ਵਾਇਰਸ ਦੀ ਗਿਣਤੀ ਠੰਡ ਵਧਣ ਨਾਲ ਹੋਰ ਵੱਧਦੀ ਜਾ ਰਹੀ ਹੈ, ਜਿਸ ਤਹਿਤ ਸ਼ਨੀਵਾਰ ਸਿਵਲ ਸਰਜਨ ਦਫਤਰ ਵਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਜਾਂਚ ਦੌਰਾਨ 130 ਨਵੇਂ ਕੋਰੋਨਾ ਪੀੜਤਾਂ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਇਲਾਜ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਿੰਡ ਕੋਟ ਧਰਮਚੰਦ ਕਲਾਂ ਦਾ ਗੁਰਜੀਤ ਸਿੰਘ 3 ਅੱਤਵਾਦੀਆਂ ਨੂੰ ਢੇਰੀ ਕਰਕੇ ਹੋਇਆ ਸ਼ਹੀਦ

ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਪਤਾ ਲਾਉਣ ਲਈ ਅੱਜ ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਆਦਿ ਤੋਂ ਕੋਵਿਡ-19 ਦੀ ਜਾਂਚ ਲਈ ਵੱਡੀ ਗਿਣਤੀ ’ਚ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਕੋਰੋਨਾ ਪੀੜਤਾਂ ਦਾ ਸਮੇਂ ’ਤੇ ਪਤਾ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੀਤੇ ਗਏ ਟੈਸਟਾਂ ਵਿਚੋਂ 130 ਕੋਰੋਨਾ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 8723 ਵਿਅਕਤੀ ਕੋਰੋਨਾ ਪੀੜਤ ਪਾਏ ਗਏ ਅਤੇ 7725 ਨੇ ਸਿਹਤਯਾਬੀ ਹਾਸਲ ਕੀਤੀ ਜਦਕਿ 382 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਵਧਕੇ 616 ਹੋ ਗਈ ਹੈ। ਉਨ੍ਹਾਂ 15 ਤੋਂ 18 ਸਾਲ ਤੱਕ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸਬੰਧੀ ਵੈਕਸੀਨ ਲਗਵਾਉਣ ਲਈ ਪਹਿਲ ਕਦਮੀ ਕਰਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News