ਨਸ਼ੇ ਦੇ ਦਰਿਆ ''ਚ ਡੁੱਬ ਰਿਹਾ ਨੌਜਵਾਨ, ਆਖਿਰ ਨਸ਼ਿਆਂ ਦੀ ਵਿਕਰੀ ਤੇ ਮੌਤਾਂ ਲਈ ਜ਼ਿੰਮੇਵਾਰ ਕੌਣ!

Thursday, Aug 22, 2024 - 06:17 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼)- ਪੰਜਾਬ ਸਰਕਾਰ ਭਾਵੇਂ ਸੂਬੇ ਵਿਚ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਸੰਜੀਦਾ ਹੈ ਅਤੇ ਕਈ ਉਪਰਾਲੇ ਕਰ ਰਹੀ ਹੈ, ਪਰ ਇਸਦੇ ਬਾਵਜੂਦ ਨੌਜਵਾਨ ਵਰਗ ਇਸਦੀ ਦਲਦਲ ’ਚੋਂ ਬਾਹਰ ਨਿੱਕਲਦਾ ਨਜ਼ਰ ਨਹੀਂ ਆ ਰਿਹਾ ਅਤੇ ਓਵਰਡੋਜ਼ ਨਾਲ ਹੀ ਨਸ਼ੇੜੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਪਰ ਆਖਰਕਾਰ ਨਸ਼ੇੜੀ ਇਹ ਟੀਕੇ ਜਾਂ ਸੂਈਆ ਸਰਿੱਜ਼ਾਂ ਕਿਥੋਂ ਲੈ ਰਹੇ ਹਨ? ਜਿਸ ਦਾ ਜਵਾਬ ਇਕ ਹੀ ਹੈ ਕਿ ਮੈਡੀਕਲ ਸਟੋਰਾਂ ਤੋਂ ਇਨ੍ਹਾਂ ਚੀਜ਼ਾਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ

ਕਈ ਕੈਮਿਸਟਾਂ ਕੋਲ ਆਪਣੇ ਲਾਇਸੈਂਸ ਵੀ ਨਹੀਂ ਹਨ ਅਤੇ ਕਈ ਪਿੰਡਾਂ ਵਿਚ ਝੋਲਾਛਾਪ ਡਾਕਟਰ ਇਸਦੀ ਸ਼ਰੇਆਮ ਵਿਕਰੀ ਕਰ ਰਹੇ ਹਨ। ਇਕ ਪਰੈਗਾ ਨਾਮੀ ਦਵਾਈ ਦਾ ਕੈਪਸੂਲ ਜਿਸਨੇ ਬਾਬਾ ਬਕਾਲਾ ਸਾਹਿਬ, ਰਈਆ ਤੇ ਬਿਆਸ ਵਿਚ ਧੁੰਮਾਂ ਪਾਈਆਂ ਹੋਈਆਂ ਹਨ ਅਤੇ ਅਕਸਰ ਹੀ ਨਸ਼ੇੜੀਆਂ ਵੱਲੋਂ ਪਰੈਗਾ ਲੈਣ ਲਈ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਇਨ੍ਹਾਂ ਦੀਆਂ ਲਾਈਨਾਂ ਲੱਗੀਆਂ ਵੀ ਦੇਖੀਆ ਜਾਂਦੀਆਂ ਹਨ, ਪਰ ਹੁਣ ਤੱਕ ਸਿਹਤ ਵਿਭਾਗ ਦੀ ਕਿਸੇ ਵੀ ਟੀਮ ਵੱਲੋਂ ਇਸ ਜਾਂਚ ਨਹੀ ਕੀਤੀ ਗਈ ਅਤੇ ਛਾਪੇਮਾਰੀ ਕਰਕੇ ਇਸਨੂੰ ਰੋਕਣ ਦਾ ਯਤਨ ਹੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੰਗਨਾ ਦੀ ਵਿਵਾਦਿਤ ਫ਼ਿਲਮ ‘ਐਮਰਜੈਂਸੀ’ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਸਖ਼ਤ ਨੋਟਿਸ

ਜੇਕਰ ਪਰੈਗਾ ਨਾਮੀ ਦਵਾਈ ਨੂੰ ਐੱਨ. ਡੀ. ਪੀ. ਐੱਸ. ਦੇ ਦਾਇਰੇ ਵਿਚ ਲਿਆਂਦਾ ਜਾਵੇ ਤਾਂ ਪੰਜਾਬ ਵਿਚ ਜਵਾਨੀ ਨੂੰ ਇਸਦੇ ਇਸਤੇਮਾਲ ਤੋਂ ਬਚਾਇਆ ਜਾ ਸਕਦਾ ਹੈ। ਜਾਂ ਫਿਰ ਅਜਿਹੀ ਦਵਾਈ ਦੀ ਵਿਕਰੀ ਲਈ ਹਦਾਇਤਾਂ ਜਾਰੀ ਹੋਣੀਆਂ ਚਾਹੀਦੀਆਂ ਹਨ ਕਿ ਘੱਟੋ ਘੱਟ ਇਕ ਐੱਮ. ਬੀ. ਬੀ. ਐੱਸ. ਡਾਕਟਰ ਦੀ ਮਨਜ਼ੂਰੀ ਤੋਂ ਬਗੈਰ ਇਹ ਦਵਾਈ ਕਿਸੇ ਨੂੰ ਨਾ ਦਿੱਤੀ ਜਾਵੇ। ਕੀ ਜ਼ਿਲ੍ਹਾ ਸਿਹਤ ਵਿਭਾਗ, ਸਿਵਲ ਸਰਜਨ, ਡਰੱਗ ਕੰਟਰੋਲਰ ਅਤੇ ਡਰੱਗ ਇੰਸਪੈਕਟਰ ਇਸ ਵੱਲ ਧਿਆਨ ਦੇਣਗੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮ ਨੇ ਦਿੱਤੀ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News