ਡਬਲਿਯੂ. ਐੱਫ. ਪੀ. ਨੇ ਕੀਤੀ ਅਫਗਾਨਿਸਤਾਨ ਭੇਜੀ ਕਣਕ ਦੀ ਗੁਣਵੱਤਾ ਦੀ ਜਾਂਚ

Thursday, May 05, 2022 - 10:27 AM (IST)

ਡਬਲਿਯੂ. ਐੱਫ. ਪੀ. ਨੇ ਕੀਤੀ ਅਫਗਾਨਿਸਤਾਨ ਭੇਜੀ ਕਣਕ ਦੀ ਗੁਣਵੱਤਾ ਦੀ ਜਾਂਚ

ਅੰਮ੍ਰਿਤਸਰ (ਇੰਦਰਜੀਤ) - ਫਰਵਰੀ-ਮਾਰਚ ਵਿਚ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਊ. ਐੱਫ. ਪੀ.) ਵਲੋਂ ਅਫਗਾਨਿਸਤਾਨ ਭੇਜੀ ਕਣਕ ਦੀ ਖਰੀਦ ਅਤੇ ਟ੍ਰਾਂਸਪੋਰਟ ਦੀ ਪ੍ਰਕਿਰਿਆ ਨੂੰ ਸਮਝਣ ਲਈ ਐੱਲ. ਟੀ. ਫੂਡਜ਼ ਲਿਮਟਿਡ ਦੇ 50 ਹਜ਼ਾਰ ਮੀਟ੍ਰਿਕ ਟਨ ਸਮਰੱਥਾ ਵਾਲੇ ਪਨਗ੍ਰੇਨ ਸਟੀਲ ਸਿਲੋ ਵਿਚ ਭੰਡਾਰ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪਿੰਡ ਮੂੱਲੇਚੱਕ, ਭਗਤਾਂਵਾਲਾ ਦਾ ਵੀ ਦੌਰਾ ਕੀਤਾ ਗਿਆ। ਟੀਮ ਵਿਚ ਸੈਂਡਰੋ ਬੈਨਾਲ, ਫਿਲਿਪੋ ਜੁਨੀਨੋ, ਸਟੈਫਨੀ ਹਰਡ, ਅਮਿਤ ਬਡੇਰਾ ਅਤੇ ਡਾ. ਸ਼ਰੂਤੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਪਲਾਈ ਕੀਤੀ ਜਾਣ ਵਾਲੀ ਕਣਕ ਦੀ ਗੁਣਵੱਤਾ ਬਹੁਤ ਵਧੀਆ ਪਾਈ ਗਈ ਸੀ ਅਤੇ ਉਹ ਇਸ ਪ੍ਰਕਿਰਿਆ ਨੂੰ ਸਮਝਣ ਲਈ ਇੱਥੇ ਆਏ ਹਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ

ਉਨ੍ਹਾਂ ਕਿਹਾ ਕਿ ਟੀਮ ਕਣਕ ਦੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਪੰਜਾਬ ਵਿਚ ਕਣਕ ਦੇ ਭੰਡਾਰਨ ਦੀ ਮਿਆਦ ਦਾ ਵੀ ਮੁਲਾਂਕਣ ਕਰੇਗੀ। ਉਨ੍ਹਾਂ ਕਿਹਾ ਕਿ ਉਹ ਅਫਗਾਨਿਸਤਾਨ ਨੂੰ ਭੇਜੀ ਗਈ ਕਣਕ ਦੀ ਗੁਣਵੱਤਾ ਤੋਂ ਬਹੁਤ ਸੰਤੁਸ਼ਟ ਹਨ ਅਤੇ ਇਹ ਕਣਕ ਭਾਰਤ ਵਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਮੁਹੱਈਆ ਕਰਵਾਈ ਗਈ ਸੀ। ਇਸ ਕਣਕ ਨੂੰ ਪਾਕਿਸਤਾਨ ਦੇ ਜ਼ਮੀਨੀ ਰਸਤੇ ਰਾਹੀਂ ਪੰਜਾਬ ਤੋਂ ਅਫਗਾਨਿਸਤਾਨ ਪਹੁੰਚਾਇਆ ਗਿਆ। ਡਬਲਿਊ. ਐੱਫ. ਪੀ. ਟੀਮ ਨੇ ਸਾਰੇ ਸਟੋਰਾਂ ਦਾ ਨਿਰੀਖਣ ਕੀਤਾ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਇਸ ਮੌਕੇ ਪੰਜਾਬ ਦੇ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਅੰਜੁਮਨ ਭਾਸਕਰ, ਜਨਰਲ ਮੈਨੇਜਰ ਐੱਫ. ਸੀ. ਆਈ. ਹੇਮੰਤ ਜੈਨ, ਜ਼ਿਲ੍ਹਾ ਕੰਟਰੋਲਰ ਫੂਡ ਸਿਵਲ ਸਪਲਾਈਜ਼ ਸੁਖਵਿੰਦਰ ਸਿੰਘ ਗਿੱਲ, ਖੇਤਰੀ ਮੈਨੇਜਰ ਐੱਫ. ਸੀ. ਆਈ. ਪ੍ਰਵੀਨ ਰਾਘਵਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ


author

rajwinder kaur

Content Editor

Related News