ਵੈਰੋਵਾਲ ਵਾਸੀਆਂ ਨੇ ਕਣਕ ਦੀ ਵੰਡ ਸਮੇਂ ਹੇਰਾ ਫੇਰੀ ਤੇ ਮਨਮਰਜ਼ੀ ਕਰਨ ਦੇ ਲਾਏ ਦੋਸ਼

Saturday, Mar 24, 2018 - 04:31 PM (IST)

ਵੈਰੋਵਾਲ ਵਾਸੀਆਂ ਨੇ ਕਣਕ ਦੀ ਵੰਡ ਸਮੇਂ ਹੇਰਾ ਫੇਰੀ ਤੇ ਮਨਮਰਜ਼ੀ ਕਰਨ ਦੇ ਲਾਏ ਦੋਸ਼

ਵੈਰੋਵਾਲ (ਗਿੱਲ) : ਬਲਾਕ ਖਡੂਰ ਸਾਹਿਬ ਅਧੀਨ ਆਉਦੇਂ ਪਿੰਡ ਵੈਰੋਵਾਲ ਬਾਵਿਆਂ ਦੇ ਵਾਸੀਆਂ ਨੇ ਫੂਡ ਸਪਲਾਈ ਇੰਸਪੈਕਟਰ ਤਜਿੰਦਰ ਸਿੰਘ ਤੇ ਕਣਕ ਦੀ ਵੰਡ ਸਮੇਂ ਹੇਰਫੇਰ ਕਰਨ ਅਤੇ ਮਨਮਰਜ਼ੀ ਕਰਨ ਦੇ ਦੋਸ਼ ਲਗਾਏ ਹਨ। ਪਿੰਡ ਵਾਸੀਆਂ ਜਿੰਨ੍ਹਾਂ ਵਿਚ ਜਗਦੀਪ ਸਿੰਘ, ਮਨਜੀਤ ਸਿੰਘ ਕਿਸਾਨ ਆਗੂ, ਜਸਵੰਤ ਸਿੰਘ, ਜਸਬੀਰ ਕੌਰ ਪ੍ਰਧਾਨ, ਕਸ਼ਮੀਰ ਸਿੰਘ, ਹਰਦੀਪ ਸਿੰਘ, ਹਰਭਜਨ ਸਿੰਘ ਸਾਬਕਾ ਸਰਪੰਚ, ਬਲਵੰਤ ਰਾਏ ਆਦਿ ਪਿੰਡ ਵਾਸੀਆਂ ਤੋਂ ਇਲਾਵਾ ਕਿਸਾਨ ਜਥੇਬੰਦੀ ਦੇ ਜ਼ੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ, ਉੱਪ ਪ੍ਰਧਾਨ ਹਰਬਿੰਦਰ ਸਿੰਘ ਕੰਗ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਬੰਧਿਤ ਇੰਸਪੈਕਟਰ ਵਲੋਂ ਅੱਜ ਕਣਕ ਦੀ ਵੰਡ ਕੀਤੀ ਜਾ ਰਹੀ ਸੀ ਪਰ ਜਿਸ 'ਤੇ ਨਾ ਤਾਂ ਪਿੰਡ ਵਾਸੀ ਅਤੇ ਨਾ ਹੀ ਜੀ .ਓ. ਜੀ ਸੰਤੁਸ਼ਟ ਸੀ। ਇਸ ਕਰਕੇ ਪਿੰਡ ਵਿਚ ਕਣਕ ਲੈਣ ਵਾਲੇ ਲੋਕਾਂ ਨਾਲ ਕਾਫੀ ਹੰਗਾਮਾ ਹੋ ਗਿਆ ਅਤੇ ਗੱਲ ਵੈਰੋਵਾਲ ਪੁਲਸ ਤੱਕ ਪਹੁੰਚ ਗਈੇ। 
ਪਿੰਡ ਵਾਸੀਆ ਵਲੋਂ ਕਣਕ ਵੰਡਣ ਵਾਲੀ ਜਗ੍ਹਾ 'ਤੇ ਹੀ ਧਰਨਾ ਲਗਾ ਦਿੱਤਾ ਗਿਆ। ਮੌਕੇ 'ਤੇ ਐੱਸ. ਐੱਚ. ਓ ਵੈਰੋਵਾਲ ਸੋਨਮਦੀਪ ਕੌਰ ਤੇ ਸਬ. ਇੰਸਪੈਕਟਰ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਪਹੁੰਚੇ ਅਤੇ ਉਨ੍ਹਾਂ ਨੇ ਸੂਝਬੂਝ ਨਾਲ ਵੱਡਾ ਝਗੜਾ ਹੋਣ ਤੋ ਟਾਲ ਦਿੱਤਾ। ਇਸ ਮੌਕੇ ਜੀ. ਓ. ਜੀ ਨਿਰਮਲ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਪਰ ਇਸ ਇੰਸਪੈਕਟਰ ਵਲੋਂ ਮੈਨੂੰ ਅਤੇ ਪਿੰਡ ਦੀ ਡਿਪੂ ਕਮੇਟੀ ਨੂੰ ਬਿਲਕੁੱਲ ਅਣਗੋਲਿਆ ਕਰਕੇ ਆਪਣੀ ਮਨਮਰਜ਼ੀ ਨਾਲ ਕੰਮ ਕੀਤਾ ਜਾ ਰਿਹਾ ਸੀ। ਬੀਤੀ 19 ਤਰੀਖ ਨੂੰ ਕੱਚੀਆਂ ਪਰਚੀਆਂ ਕੱਟੀਆਂ ਜਾਂ ਰਹੀਆ ਸੀ ਤੇ ਇਸ ਵਲੋਂ ਨਾ ਤਾਂ ਕਣਕ ਦਾ ਵਜ਼ਨ ਤੇ ਨਾ ਹੀ ਪੈਸਿਆਂ ਦਾ ਵੇਰਵਾ ਦਿੱਤਾ ਜਾ ਰਿਹਾ ਸੀ। ਮੈਂ ਇਸ ਇੰਸਪੈਕਟਰ ਨੂੰ ਕਿਹਾ ਵੀ ਪਰ ਇਨ੍ਹਾਂ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੈ। ਕੱਲ ਕਣਕ ਵੰਡਣ ਦੌਰਾਨ ਜਦੋਂ ਕਣਕ ਦੀ ਵੰਡ ਵਿਚ ਹੇਰਫੇਰ ਹੋਣ ਦਾ ਦੋਸ਼ ਪਿੰਡ ਵਾਸੀਆਂ ਵਲੋਂ ਲਗਾਇਆ ਜਾਣ ਲੱਗਾਂ ਤਾ ਇਸਦੇ ਸਬੰਧ ਵਿਚ ਮੈਂ ਫਿਰ ਇਸਪੈਕਟਰ ਨੂੰ ਈ-ਸੇਲ ਰਜਿਸਟਰਡ ਦਿਖਾਉਣ ਲਈ ਕਿਹਾ ਪਰ ਇਸ ਵਲੋਂ ਕੋਰੀ ਨਾ ਕਰ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂਆਂ ਵਲੋਂ ਪਿੰਡ ਵਾਸੀਆਂ ਦੇ ਹੱਕ ਵਿਚ ਧਰਨਾ ਲਾ ਦਿੱਤਾ ਗਿਆ ਅਤੇ ਜੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਨੇ ਕਿਹਾ ਕਿ ਜਦੋਂ ਕਿ ਕਣਕ ਵੀ ਵੰਡ ਡੀਪੂ ਹੋਲਡਰ, ਡੀਪੂ ਕਮੇਟੀ ਅਤੇ ਜੀ. ਏ. ਜੀ ਦੀ ਹਾਜ਼ਰੀ ਵਿਚ ਈ-ਸੇਲ ਰਜਿਸਟਰਡ ਉੱਤੇ ਕਣਕ ਦੀ ਵੰਡ 'ਤੇ ਲਏ ਪੈਸਿਆਂ ਦਾ ਰਿਕਾਰਡ ਚੜਾਉਣਾ ਬਣਦਾ ਸੀ ਨਾਲ ਹੀ ਉਸ ਉਪਰ ਸਾਰੀ ਕਮੇਟੀ ਦੇ ਸਾਇਨ ਹੋਣੇ ਵੀ ਲਾਜ਼ਮੀ ਹੁੰਦੇ ਹਨ ਪਰ ਇਸ ਇੰਸਪੈਕਟਰ ਵਲੋਂ ਉਸ ਰਜਿਸਟਰ 'ਤੇ ਨਾ ਤਾਂ ਕਣਕ ਦਾ ਵੇਰਵਾ ਭਰਿਆ ਜਾ ਰਿਹਾ ਸੀ ਤੇ ਨਾਂ ਹੀ ਲੋਕਾਂ ਵਲੋਂ ਜਮ੍ਹਾਂ ਕਰਵਾਏ ਜਾ ਰਹੇ ਪੈਸਿਆਂ ਦਾ ਹਿਸਾਬ ਕਿਤਾਬ ਲਿਖਿਆ ਜਾ ਰਿਹਾ ਸੀ, ਜਿਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇੰਸਪੈਕਟਰ ਵਲੋਂ ਕਣਕ ਦੀ ਵੰਡ ਕਰਕੇ ਬਾਅਦ ਵਿਚ ਆਪਣੀ ਮਨਮਰਜ਼ੀ ਨਾਲ ਹੀ ਇਸ ਸਭ ਦਾ ਹਿਸਾਬ ਲਿਖਿਆ ਜਾਣਾ ਸੀ ਜੋ ਇੱਕ ਵੱਡੇ ਘਪਲੇਬਾਜ਼ੀ ਵੱਲ ਇਸਾਰਾ ਕਰਦਾ ਹੈ। ਇਸ ਮੌਕੇ ਕਿਸਾਨ ਆਗੂ ਪਿੰਡ ਵਾਸੀਆ ਅਤੇ ਸਬੰਧਤ ਜੀ. ਓ. ਜੀ ਨੇ ਮੁੱਖ ਮੰਤਰੀ ਪੰਜਾਬ ਕੋਲੋਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਤਾਂ ਜੋ ਇਹੋ ਜਿਹੇ ਲੋਕ ਸਰਕਾਰ ਅਤੇ ਉੱਚ ਅਧਿਕਾਰੀਆ ਨੂੰ ਬਦਨਾਮ ਨਾ ਕਰ ਸਕਣ ਅਤੇ ਲੋਕ ਭਲਾਈ ਦੀਆਂ ਸਕੀਮਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਇਆ ਜਾ  ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਈ-ਸੇਲ ਰਜਿਸਟਰਡ ਨੂੰ ਜਨਤਿਕ ਕੀਤਾ ਜਾਵੇ ਤਾਂ ਜੋ ਘਪਲੇਬਾਜ਼ੀ ਉਤੇ ਰੋਕ ਲੱਗ ਸਕੇ। 
ਇਸ ਸੰਬੰਧੀ ਇੰਸਪੈਕਟਰ ਫੂਡ ਸਪਲਾਈ ਤਜਿੰਦਰ ਸਿੰਘ ਨਾਲ ਜਦੋਂ ਥਾਣਾਂ ਵੈਰੋਵਾਲ ਦੇ ਐੱਸ. ਐੱਚ. ਓ ਸੋਨਮਦੀਪ ਕੌਰ ਦੀ ਮੌਜ਼ੂਦਗੀ ਵਿਚ ਅਤੇ ਸੰਬੰਧਿਤ ਜੀ. ਓ. ਜੀ ਦੀ ਮੌਜੂਦਗੀ 'ਚ ਗੱਲ ਕੀਤੀ ਗਈ ਅਤੇ ਉਸ ਨੂੰ ਰਿਕਾਰਡ ਦਿਖਾਉਣ ਲਈ ਕਿਹਾ ਗਿਆ ਤਾਂ ਉਸਨੇ ਕਣਕ ਦੀ ਵੰਡ ਕਰਨ ਲਈ ਵੰਡੀਆਂ ਗਈਆਂ ਪਰਚੀਆਂ ਦਾ ਕੋਈ ਵੀ ਰਿਕਾਰਡ ਪੱਤਰਕਾਰਾਂ ਨੂੰ ਵੀ ਦਿਖਾਉਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਮੈਂ ਕਿਸੇ ਨਾਲ ਹੇਰਾਫੇਰੀ ਨਹੀਂ ਕੀਤੀ ਹੋ ਸਕਦਾ ਮੇਰੇ ਕੋਲੋ ਗਲਤੀ ਹੋ ਗਈ ਹੋਵੇ। ਜਦੋਂ ਉਸ ਨੂੰ ਪਰਚੀਆਂ ਉਤੇ ਕਣਕ ਦਾ ਵਜ਼ਨ ਅਤੇ ਪੈਸੇ ਲਿਖਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਸਰਕਾਰ ਵਲੋਂ ਪਰਚੀਆਂ ਨਹੀਂ ਭੇਜੀਆਂ ਗਈਆਂ ਅਤੇ ਇਸ ਭਾਰੇ ਵੀ ਕੋਈ ਠੋਸ ਜਵਾਬ ਦੇਣ ਦੀ ਬਜਾਏ ਮੌਕੇ ਤੋਂ ਖਿਸਕਦਾ ਬਣਿਆ।
ਇਸ ਸਬੰਧ ਵਿਚ ਡੀ. ਐੱਫ. ਐੱਸ. ਓ ਤਰਨਤਾਰਨ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਖਡੂਰ ਸਾਹਿਬ ਦੇ ਇੰਸਪੈਕਟਰ ਦੀ ਡਿਊਟੀ ਲਗਾ ਕੇ ਇਸਦੀ ਇਨਕੁਆਰੀ ਕਰਕਗੇ ਜੋ ਇਸ ਵਿਚ ਦੋਸ਼ੀ ਪਾਇਆ ਗਿਆ ਤਾਂ ਇਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 


Related News