ਸੜਕਾਂ ’ਤੇ ਘੁੰਮਦੇ ਬੇਸਹਾਰਾ ਗਊਆਂ ਦੇ ਝੁੰਡ ਦੇ ਬਾਵਜੂਦ ਕਿਵੇਂ ਧੜੱਲੇ ਨਾਲ ਚੱਲ ਡੇਅਰੀਆਂ: ਹਾਈਕੋਰਟ

Sunday, Sep 08, 2024 - 01:29 PM (IST)

ਸੜਕਾਂ ’ਤੇ ਘੁੰਮਦੇ ਬੇਸਹਾਰਾ ਗਊਆਂ ਦੇ ਝੁੰਡ ਦੇ ਬਾਵਜੂਦ ਕਿਵੇਂ ਧੜੱਲੇ ਨਾਲ ਚੱਲ ਡੇਅਰੀਆਂ: ਹਾਈਕੋਰਟ

ਅੰਮ੍ਰਿਤਸਰ (ਜ. ਬ.)-ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਬੇਸਹਾਰਾ ਗਊਆਂ ਦੇ ਝੁੰਡ ਦੇਖ ਕੇ ਸ਼ਹਿਰ ਵਾਸੀਆਂ ਖਾਸ ਕਰਕੇ ਵਾਹਨ ਚਾਲਕਾਂ ਦੇ ਮਨਾਂ ’ਚ ਇਕ ਸਵਾਲ ਉੱਠਦਾ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਪਾਬੰਦੀ ਦੇ ਹੁਕਮਾਂ ਦੇ ਬਾਵਜੂਦ ਸ਼ਹਿਰ ’ਚ ਦੁੱਧ ਦੀਆਂ ਡੇਅਰੀਆਂ ਕਿਵੇਂ ਮੌਜੂਦ ਹਨ ਅਤੇ ਸ਼ਰੇਆਮ ਹੋ ਰਹੀ ਇਨ੍ਹਾਂ ਅਦਾਲਤੀ ਹੁਕਮਾਂ ਦੀ ਉਲੰਘਣਾ ’ਤੇ ਨਗਰ ਨਿਗਮ ਅਤੇ ਨਿਗਮ ਪ੍ਰਸ਼ਾਸਨ ਮੂਕ ਦਰਸ਼ ਕਿਉਂ ਬਣਿਆ ਹੈ?

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਸ਼ਹਿਰ ਦੀਆਂ ਸੜਕਾਂ ’ਤੇ ਸਾਰਾ ਦਿਨ ਘੁੰਮਦੇ ਗਊਆਂ ਦੇ ਝੁੰਡਾਂ ਤੋਂ ਬਚਣ ਦੇ ਬਾਵਜੂਦ ਦੋਪਹੀਆ ਵਾਹਨ ਚਾਲਕ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ ਸ਼ਹਿਰ ਵਾਸੀਆਂ ਨੇ ਸ਼ਹਿਰ ’ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਇਨ੍ਹਾਂ ਦੁੱਧ ਦੀਆਂ ਡੇਅਰੀਆਂ ਵਿਰੁੱਧ ਕਾਰਵਾਈ ਕਰਨ ਲਈ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਹਨ ਅਤੇ ਇਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਪਰ ਪਤਾ ਨਹੀਂ ਨਗਰ ਨਿਗਮ ਦੇ ਅਧਿਕਾਰੀ ਅਵੇਸਲੇ ਕਿਉਂ ਹਨ? ਕੁਝ ਲੋਕ ਤਾਂ ਇਹ ਵੀ ਦੋਸ਼ ਲਾਉਂਦੇ ਹਨ ਕਿ ਨਿਗਮ ਦੇ ਭ੍ਰਿਸ਼ਟ ਅਧਿਕਾਰੀ ਇਨ੍ਹਾਂ ਨਾਜਾਇਜ਼ ਡੇਅਰੀਆਂ ਤੋਂ ਮੋਟਾ ਕਮਿਸ਼ਨ ਲੈਂਦੇ ਹਨ, ਨਹੀਂ ਤਾਂ ਕੀ ਕਾਰਨ ਹੈ ਕਿ ਚੱਲ ਰਹੇ ਇਸ ਗੈਰ-ਕਾਨੂੰਨੀ ਧੰਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ?

ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ

ਗੰਦਗੀ ਅਤੇ ਪਲਾਸਟਿਕ ਖਾਣ ਨਾਲ ਗਾਊਆਂ ਦੇ ਦੁੱਧ ਪੈਦਾ ਹੁੰਦੇ ਹਨ ਕੀਟਾਣੂ

ਸੜਕਾਂ ’ਤੇ ਸਾਰਾ ਦਿਨ ਘੁੰਮਦੀਆਂ ਇਹ ਗਊਆਂ ਅਕਸਰ ਸੜਕ ਦੇ ਕਿਨਾਰੇ ਪਏ ਗੰਦਗੀ ਦੇ ਢੇਰਾਂ ਅਤੇ ਪਲਾਸਟਿਕ ਦੇ ਲਿਫ਼ਾਫ਼ੇ ਨੂੰ ਮੂੰਹ ਮਾਰਦੀਆਂ ਦੇਖੀਆਂ ਜਾਂਦੀਆਂ ਹਨ। ਇਹ ਸਭ ਦੇਖ ਕੇ ਇਕਦਮ ਸਵਾਲ ਉੱਠਦਾ ਹੈ ਕਿ ਗੰਦਗੀ ਅਤੇ ਪਲਾਸਟਿਕ ਖਾਣ ਤੋਂ ਬਾਅਦ ਕੀ ਇਹ ਗਊਆਂ ਸ਼ੁੱਧ ਅਤੇ ਸਾਫ਼ ਦੁੱਧ ਦੇਣਗੀਆਂ? ਯਕੀਨਨ ਹੀ ਗੰਦਗੀ ਖਾਣ ਤੋਂ ਬਾਅਦ ਇਨ੍ਹਾਂ ਗਊਆਂ ਦੇ ਦੁੱਧ ’ਚ ਕੀਟਾਣੂ ਵਧ ਰਹੇ ਹੋਣਗੇ। ਫਿਰ ਅਜਿਹਾ ਕੀਟਾਣੂ ਭਰਿਆ ਦੁੱਧ ਪੀਣ ਵਾਲੇ ਲੋਕ ਬਿਮਾਰ ਨਾ ਹੋਣ ਤਾਂ ਕੀ ਹੋਵੇਗਾ? ਕੀ ਅਜਿਹਾ ਗੈਰ-ਸਿਹਤਮੰਦ ਦੁੱਧ ਲੋਕਾਂ ਕੇ ਗੈਰ-ਕਾਨੂੰਨੀ ਡੇਅਰੀਆਂ ਚਲਾਉਣ ਵਾਲੇ ਮਨੁੱਖਤਾ ਨਾਲ ਕੋਈ ਅਪਰਾਧ ਤਾਂ ਨਹੀਂ ਕਰ ਰਹੇ ਅਤੇ ਲੋਕਾਂ ਦੀ ਸਿਹਤ ਨਾਲ ਧੜੱਲੇ ਨਾਲ ਹੋ ਰਹੇ ਖਿਲਵਾੜ ਨੂੰ ਦੇਖ ਕੇ ਪ੍ਰਸ਼ਾਸਨ ਆਪਣੀਆਂ ਅੱਖਾਂ ਬੰਦ ਕਰੀ ਬੈਠਾ ਹੈ।

ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News