ਕਲਯੁਗੀ ਮਾਂ ਦਾ ਕਾਰਾ, ਨਵ-ਜੰਮੇ ਬੱਚੇ ਨੂੰ ਕੂੜੇ ਦੇ ਢੇਰ ''ਤੇ ਸੁਟਿਆ, ਹੋਈ ਦਰਦਨਾਕ ਮੌਤ
Thursday, Nov 13, 2025 - 06:16 PM (IST)
ਚੋਗਾਵਾਂ (ਹਰਜੀਤ) : ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲੀ ਅਤੇ ਚੋਗਾਵਾਂ ਦੇ ਵਿਚਕਾਰ ਲਹੋਰ ਬ੍ਰਾਂਚ ਨਹਿਰ ਦੇ ਪੁਲ ਦੇ ਨੇੜੇ ਕਿਸੇ ਕਲਯੁਗੀ ਮਾਪਿਆਂ ਵੱਲੋਂ ਆਪਣੇ ਨਵ-ਬੱਚੇ ਨੂੰ ਕੂੜੇ ਦੇ ਢੇਰ 'ਤੇ ਸੁਟੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੋਪੋਕੇ ਦੇ ਐੱਸ.ਐੱਚ.ਓ ਸਤਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਨਹਿਰ ਦੇ ਪੁਲ ਨੇੜੇ ਇਕ ਨਵ ਜੰਮਿਆਂ ਬੱਚਾ ਪਿਆ ਹੋਇਆ ਹੈ ਜਦੋਂ ਅਸੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਬੱਚੇ ਨੂੰ ਬਾਹਰ ਕੱਢ ਕੇ ਵੇਖਿਆ ਤਾ ਇਹ ਇਹ ਲੜਕਾ ਸੀ ਅਤੇ ਉਸਦੀ ਮੌਤ ਹੋ ਚੁਕੀ ਸੀ। ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ।
