ਹਰੀਕੇ ਦੇ ਨਜ਼ਦੀਕ ਮਰਹਾਣਾ ਵਿਖੇ ਖੂਨੀ ਲੜਾਈ ਦੌਰਾਨ ਵਰਨਾ ਕਾਰ ਨੂੰ ਸਾੜਿਆ, ਇਕ ਗੰਭੀਰ ਜ਼ਖ਼ਮੀ

Saturday, Feb 04, 2023 - 01:26 PM (IST)

ਹਰੀਕੇ ਦੇ ਨਜ਼ਦੀਕ ਮਰਹਾਣਾ ਵਿਖੇ ਖੂਨੀ ਲੜਾਈ ਦੌਰਾਨ ਵਰਨਾ ਕਾਰ ਨੂੰ ਸਾੜਿਆ, ਇਕ ਗੰਭੀਰ ਜ਼ਖ਼ਮੀ

ਹਰੀਕੇ ਪੱਤਣ (ਲਵਲੀ)- ਕਸਬੇ ਦੇ ਨਜ਼ਦੀਕ ਪਿੰਡ ਮਰਹਾਣਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਖੂਨੀ ਲੜਾਈ ਦੌਰਾਨ ਵਰਨਾ ਕਾਰ ਨੂੰ ਸਾੜਿਆ ਗਿਆ ਅਤੇ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। 

ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸ਼ਰਾਬ ਪੀ ਕੇ ਹਾਈ ਵੋਲਟੇਜ਼ ਡਰਾਮਾ ਕਰਨ ਵਾਲੇ ਥਾਣੇਦਾਰ 'ਤੇ ਵੱਡੀ ਕਾਰਵਾਈ

ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਮਰਹਾਣਾ ਵਿਖੇ ਪੁਰਾਣੀ ਰੰਜਿਸ਼ ਤਹਿਤ ਖੂਨੀ ਲੜਾਈ ਹੋਈ, ਇਸ ਖੂਨੀ ਲੜਾਈ ਦੌਰਾਨ ਵਰਨਾ ਕਾਰ ਨੂੰ ਸਾੜ ਦਿੱਤਾ ਗਿਆ। ਕਿਰਨਦੀਪ ਸਿੰਘ ਵਾਸੀ ਜੌਣੇਕੇ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਵਿਖੇ ਜੇਰੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਚੋਹਲਾ ਸਾਹਿਬ ਦੀ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਦੋਸ਼ੀਆਂ ਖ਼ਿਲਾਫ਼ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰੋਜੈਕਟਰ ਤੇ CCTV ਸਣੇ ਮਿਡ-ਡੇ-ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News