ਸੁਨਿਆਰੇ ਕੋਲੋਂ ਅਣਪਛਾਤਿਆਂ ਨੇ ਮੰਗੀ 10 ਲੱਖ ਰੁਪਏ ਦੀ ਫਿਰੌਤੀ, ਨਾ ਦੇਣ 'ਤੇ ਕੀਤੇ ਫਾਇਰ

Tuesday, Feb 20, 2024 - 05:44 PM (IST)

ਸੁਨਿਆਰੇ ਕੋਲੋਂ ਅਣਪਛਾਤਿਆਂ ਨੇ ਮੰਗੀ 10 ਲੱਖ ਰੁਪਏ ਦੀ ਫਿਰੌਤੀ, ਨਾ ਦੇਣ 'ਤੇ ਕੀਤੇ ਫਾਇਰ

ਗੁਰਦਾਸਪੁਰ (ਗੁਰਪ੍ਰੀਤ)- ਪੁਲਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਸ਼ਾਹਪੁਰ ਜਾਜਨ 'ਚ ਯੁਵਰਾਜ ਜਿਊਲਰ ਦੁਕਾਨਦਾਰ ਦੀ ਬੰਦ ਦੁਕਾਨ 'ਤੇ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਹੋਈ ਕੈਦ ਹੋ ਗਈ। ਦੁਕਾਨਦਾਰ ਨੇ ਦੱਸਿਆ ਉਨ੍ਹਾਂ ਕੋਲੋਂ ਕੁਝ ਦਿਨਾਂ ਤੋਂ  ਵਿਦੇਸ਼ੀ ਫੋਨ ਨੰਬਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ :ਬਾਰਿਸ਼ ਨੇ ਮੁੜ ਬਦਲਿਆ ਮੌਸਮ ਦਾ ਮਿਜਾਜ਼, ਤਾਪਮਾਨ ਡਿੱਗਿਆ, ਲੋਕ ਮੁੜ ਗਰਮ ਕੱਪੜੇ ਪਾਉਣ ਲਈ ਹੋਏ ਮਜ਼ਬੂਰ

ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਯੁਵਰਾਜ ਜਿਊਲਰ ਦੇ ਮਾਲਕ ਯੁਵਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਵਟਸਐਪ ਕਾਲ ਰਾਹੀਂ 10 ਲੱਖ ਰੁਪਏ ਫਰੋਤੀ ਮੰਗੀ ਜਾ ਰਹੀ ਸੀ। ਫਰੌਤੀ ਨਾ ਦੇਣ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਿਸ ਦੀ ਕਥਿਤ ਤੌਰ 'ਤੇ ਉਕਤ ਦੁਕਾਨਦਾਰ ਵੱਲੋਂ ਰਿਕਾਰਡਿੰਗ ਵੀ ਕੀਤੀ ਗਈ ਹੈ ਅਤੇ ਤੁਰੰਤ ਉਨ੍ਹਾਂ ਵੱਲੋਂ 112 ਨੰਬਰ ਤੇ ਰਿਪੋਰਟ ਦਰਜ ਕਰਵਾਈ ਗਈ ।

PunjabKesari

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਧਮਕੀ ਭਰੀ ਕਾਲਾਂ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਿਹਾ ਤੇ ਬੀਤੀ ਰਾਤ ਕਰੀਬ 10 ਵਜੇ ਜਦ ਉਨ੍ਹਾਂ ਦੀ ਦੁਕਾਨ ਬੰਦ ਸੀ ਤਾਂ ਦੋ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਉਹਨਾਂ ਦੀ ਬੰਦ ਦੁਕਾਨ ਦੇ ਸ਼ਟਰ 'ਤੇ ਤਿੰਨ ਰਾਊਂਡ ਫਾਇਰ ਕੀਤੇ ਗਏ। ਫਾਇਰ ਸ਼ਟਰ 'ਚੋ ਲੰਘਦੇ ਹੋਏ ਉਨ੍ਹਾਂ ਦੇ ਸ਼ੀਸ਼ੇ 'ਤੇ ਜਾ  ਲੱਗੇ।

ਇਹ ਵੀ ਪੜ੍ਹੋ :  PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ

ਯੁਵਰਾਜ ਨੇ ਦੱਸਿਆ ਕਿ ਉਕਤ ਹਮਲਾਵਰਾਂ ਦੀਆਂ ਤਸਵੀਰਾਂ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ, ਜਿਸ ਵਿੱਚ ਉਹ ਗੋਲੀਆਂ ਚਲਾਉਂਦੇ ਸਾਫ਼ ਦਿਖਾਈ ਦੇ ਰਹੇ ਹਨ। ਇਸ ਘਟਨਾ ਸਬੰਧੀ ਤੁਰੰਤ ਜਾਣਕਾਰੀ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਨੂੰ ਦਿੱਤੀ ਗਈ, ਜਿਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਹਮਲਾਵਰਾਂ ਵੱਲੋਂ ਚਲਾਏ ਗਏ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਯੁਵਰਾਜ ਜਿਊਲਰ ਦੀ ਦੁਕਾਨ 'ਤੇ ਗੋਲੀਆਂ ਚੱਲਣ ਦਾ ਮਾਮਲਾ ਪ੍ਰਾਪਤ ਹੋਇਆ ਸੀ, ਉਸ ਨੂੰ ਲੈ ਕੇ ਵੱਖ-ਵੱਖ ਟੀਮਾਂ ਬਣਾ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜਲਦੀ ਹੀ ਉਕਤ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News