ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਲਟਰਾਸਾਊਂਡ ਸੈਂਟਰ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਲਗਾ ਰਹੇ ਕਾਲਾ ਦਾਗ

Monday, Jul 10, 2023 - 01:54 PM (IST)

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਲਟਰਾਸਾਊਂਡ ਸੈਂਟਰ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨੂੰ ਲਗਾ ਰਹੇ ਕਾਲਾ ਦਾਗ

ਤਰਨਤਾਰਨ (ਰਮਨ)- ਬੇਟੀ ਅਤੇ ਬੇਟੇ ਦੇ ਅੰਤਰ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਦੇਸ਼ ਭਰ ’ਚ ਸ਼ੁਰੂ ਕੀਤੀ ਗਈ ਬੇਟੀ ਬਚਾਓ ਮੁਹਿੰਮ ਨੂੰ ਕਾਲਾ ਧੱਬਾ ਲਗਾਉਣ ਵਿਚ ਜ਼ਿਲ੍ਹੇ ਅੰਦਰ ਚੱਲ ਰਹੇ ਕੁਝ ਅਲਟਰਾਸਾਊਂਡ ਸੈਂਟਰ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਦੀ ਮਿਸਾਲ ਉਸ ਵੱਲ ਵੇਖਣ ਨੂੰ ਮਿਲੀ ਜਦੋਂ ਜ਼ਿਲ੍ਹੇ ’ਚ ਇਕ ਅਲਟਰਾਸਾਊਂਡ ਸੈਂਟਰ ਬੀਤੇ 2 ਮਹੀਨਿਆਂ ਤੋਂ ਬਿਨਾਂ ਬਿਨਾਂ ਰੇਡੀਆਲੋਜ਼ਿਸਟ ਅਲਟਰਾਸਾਊਂਡ ਕਰਦਾ ਪਾਇਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਜਦੋਂ ਸੈਂਟਰ ’ਤੇ ਛਾਪਾ ਮਾਰਿਆ ਗਿਆ ਤਾਂ ਸਿਹਤ ਵਿਭਾਗ ’ਚ ਤਾਇਨਾਤ 2 ਕਰਮਚਾਰੀਆਂ ਵਲੋਂ ਸਬੰਧਿਤ ਸੈਂਟਰ ਦੀ ਮਹੱਤਵਪੂਰਨ ਫਾਇਲ ਨੂੰ ਚੋਰੀ ਕਰਦੇ ਹੋਏ ਗਾਇਬ ਕਰ ਦਿੱਤਾ ਗਿਆ, ਜਿਸ ਸਬੰਧੀ ਜ਼ਿਲ੍ਹਾ ਸਿਹਤ ਪਰਿਵਾਰ ਭਲਾਈ ਦਫ਼ਤਰ ਦੀ ਮਹਿਲਾ ਕਲੱਰਕ ਵਲੋਂ ਚੋਰੀ ਹੋਈ ਫਾਇਲ ਸਬੰਧੀ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਲਈ ਸੀ.ਸੀ.ਟੀ.ਵੀ ਫੁਟੇਜ਼ ਸਮੇਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਸਥਾਨਕ ਸਿਵਲ ਹਸਪਤਾਲ ਨਜ਼ਦੀਕ ਸਥਿਤ ਇਕ ਅਲਟਰਾਸਾਊਂਡ ਸੈਂਟਰ ਮਾਲਕ ਵਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਧੱਜੀਆਂ ਉਡਾਉਣ ਵਾਲੇ ਅਲਟਰਾਸਾਊਂਡ ਸੈਂਟਰ ਮਾਲਕ ਨੂੰ ਪੁਲਸ ਕਾਰਵਾਈ ਤੋਂ ਬਚਾਉਣ ਲਈ ਪੁਲਸ ਦੀਆਂ ਕਥਿਤ ਤੌਰ ’ਤੇ ਜ਼ੇਬਾਂ ਵੀ ਗਰਮ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ-  ਖੁਸ਼ੀਆਂ ਦੀ ਮਿੰਨੀ ਹੌਜ਼ਰੀ: ਅਕਾਲਗੜ੍ਹ 'ਚ 150 ਔਰਤਾਂ ਨੂੰ ਬਣਾਇਆ ਆਤਮ ਨਿਰਭਰ

ਸਰਕਾਰ ਵਲੋਂ ਕੁੜੀ ਅਤੇ ਮੁੰਡੇ ’ਚ ਕੋਈ ਵੀ ਫਰਕ ਨਾ ਹੋਣ ਦੇ ਮਕਸਦ ਨਾਲ ਕਰੋੜਾਂ ਰੁਪਏ ਹਰ ਸਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਖਰਚ ਕਰ ਦਿੱਤੇ ਜਾਂਦੇ ਹਨ ਪਰ ਇਸ ਮੁਹਿੰਮ ਨੂੰ ਜ਼ਿਲ੍ਹੇ ਅੰਦਰ ਮੌਜੂਦ ਕੁਝ ਅਲਟਰਾਸਾਊਂਡ ਸੈਂਟਰ ਮਾਲਕ ਕਾਲਾ ਧੱਬਾ ਲਗਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਮੌਜੂਦ ਕਈ ਅਲਟਰਾਸਾਊਂਡ ਸੈਂਟਰ ਬਿਨਾਂ ਰੇਡੀਆਲੋਜ਼ਿਸਟ ਲੋਕਾਂ ਦੇ ਜਿੱਥੇ ਆਮ ਅਲਟਰਾਸਾਊਂਡ ਕਰ ਰਹੇ ਹਨ ਉੱਥੇ ਹੀ ਮੋਟੀਆਂ ਰਕਮਾਂ ਵਸੂਲ ਕਰਦੇ ਹੋਏ ਕਥਿਤ ਤੌਰ ’ਤੇ ਹੋਏ ਲਿੰਗ ਨਿਰਧਾਰਿਤ ਟੈਸਟ ਵੀ ਧੜੱਲੇ ਨਾਲ ਕਰ ਰਹੇ ਹਨ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ 16 ਜੂਨ ਵਾਲੇ ਦਿਨ ਉਸ ਵੇਲੇ ਦੇ ਜ਼ਿਲਾ ਸਿਹਤ ਪਰਿਵਾਰ ਭਲਾਈ ਅਫ਼ਸਰ ਡਾਕਟਰ ਸ਼ਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਕਸਬਾ ਝਬਾਲ ਵਿਖੇ ਅਟਾਰੀ ਰੋਡ ਉੱਪਰ ਸਥਿੱਤ ਇਕ ਅਲਟਰਾਸਾਊਂਡ ਸੈਂਟਰ ਦੀ ਚੈਕਿੰਗ ਕੀਤੀ ਗਈ, ਜਿਸ ’ਚ ਇਹ ਗੱਲ ਸਾਹਮਣੇ ਆਈ ਕਿ ਸੈਂਟਰ ਦੇ ਸਬੰਧਿਤ ਰੇਡੀਆਲੋਜ਼ਿਸਟ 05 ਅਪ੍ਰੈਲ 2023 ਨੂੰ ਆਪਣੀ ਨੌਕਰੀ ਛੱਡ ਚੁੱਕੇ ਸਨ, ਜਿਸ ਦੇ ਬਾਵਜੂਦ ਕਰੀਬ ਡੇਢ ਮਹੀਨੇ ਤੱਕ ਸਬੰਧਿਤ ਸੈਂਟਰ ’ਚ ਵੱਖ-ਵੱਖ 60 ਦੇ ਕਰੀਬ ਅਲਟਰਾਸਾਊਂਡ ਸੈਂਟਰ ਬਿਨਾਂ ਰੇਡੀਆਲੋਜਿਸਟ ਕੀਤੇ ਜਾਣੇ ਪਾਏ ਗਏ। ਇਸ ਸੈਂਟਰ ਦੇ ਮਾਲਕ ਦੀ ਮਿਲੀਭੁਗਤ ਨਾਲ ਕਿੰਨੀਆਂ ਗਰਭਵਤੀ ਔਰਤਾਂ ਦੇ ਕਥਿਤ ਤੌਰ ’ਤੇ ਲਿੰਗ ਨਿਰਧਾਰਿਤ ਟੈਸਟ ਕੀਤੇ ਗਏ ਹਨ ਦੀ ਜਾਂਚ ਹੋਣੀ ਹਾਲੇ ਬਾਕੀ ਹੈ।

ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਟੀਮ ਵਲੋਂ ਕੀਤੀ ਗਈ ਇਸ ਕਾਰਵਾਈ ਤੋਂ ਤੁਰੰਤ ਬਾਅਦ ਸਬੰਧਿਤ ਅਲਟਰਾਸਾਊਂਡ ਸੈਂਟਰ ਦੀ ਸਿਵਲ ਸਰਜਨ ਦਫ਼ਤਰ ਵਿਚ ਮੌਜੂਦ ਜ਼ਿਲ੍ਹਾ ਸਿਹਤ ਪਰਿਵਾਰ ਭਲਾਈ ਵਿਭਾਗ ਦੀ ਅਲਮਾਰੀ ਵਿਚ ਪਈ ਫਾਇਲ ਸਿਹਤ ਵਿਭਾਗ ਦੇ ਕੁਝ ਕਰਮੀਆਂ ਵਲੋਂ ਚੋਰੀ ਕਰ ਲਈ ਗਈ ਤਾਂ ਜੋ ਸਬੰਧਿਤ ਸੈਂਟਰ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾ ਸਕੇ। ਇਸ ਚੋਰੀ ਹੋਈ ਫਾਇਲ ਸਬੰਧੀ ਮਹਿਲਾ ਕਲੱਰਕ ਵਲੋਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਪਰ ਕਰੀਬ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਸਬੰਧਿਤ ਫਾਇਲ ਨੂੰ ਚੋਰੀ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਪੁਲਸ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਲਿਆਂਦੀ ਨਹੀਂ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਮੋਬਾਇਲ ਚੋਰੀ ਕਰਨ ਵਾਲੇ ਸਬੰਧਿਤ ਕਰਮਚਾਰੀਆਂ ਪਾਸੋਂ ਫਾਇਲ ਬਰਾਮਦ ਕਰ ਲਈ ਹੈ ਪਰ ਉਸ ਖ਼ਿਲਾਫ਼ ਸਿਵਲ ਹਸਪਤਾਲ ਨਜ਼ਦੀਕ ਮੌਜੂਦ ਇਕ ਅਲਟਰਾਸਾਊਂਡ ਸੈਂਟਰ ਮਾਲਕ ਦੇ ਦਖ਼ਲ ਦੇਣ ਦੌਰਾਨ ਮਾਮਲੇ ਨੂੰ ਠੱਪ ਕੀਤਾ ਜਾ ਰਿਹਾ ਹੈ।

ਕੁਝ ਸੈਂਟਰ ਨਿਯਮਾਂ ਨੂੰ ਛਿੱਕੇ ਟੰਗ ਕਰ ਰਹੇ ਹਨ ਕੰਮ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲ੍ਹੇ ਅੰਦਰ ਕਰੀਬ 36 ਅਲਟਰਾਸਾਊਂਡ ਸੈਂਟਰ ਮੌਜੂਦ ਹਨ, ਜਿਨ੍ਹਾਂ ਵਿਚੋਂ ਕਰੀਬ 27 ਕੰਮ ਕਰ ਰਹੇ ਹਨ। ਸਰਹੱਦੀ ਜ਼ਿਲ੍ਹਾ ਹੋਣ ਦੇ ਨਾਤੇ ਕਈ ਅਜਿਹੇ ਅਲਟਰਾਸਾਊਂਡ ਸੈਂਟਰ ਮੌਜੂਦ ਹਨ, ਜਿਨ੍ਹਾਂ ਕੋਲ ਰੇਡੀਆਲੋਜਿਸਟ ਡਾਕਟਰ ਹੀ ਮੌਜੂਦ ਨਹੀਂ ਹਨ, ਜਿਸ ਦੇ ਚੱਲਦਿਆਂ ਕਈ ਲਿੰਗ ਨਿਰਧਾਰਿਤ ਟੈਸਟ ਕਰਨ ਵਿਚ ਵੀ ਮਾਹਿਰ ਮੰਨੇ ਜਾ ਚੁੱਕੇ ਹਨ। ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਧੱਬਾ ਲਗਾਉਣ ਵਿਚ ਕਈ ਸੈਂਟਰ ਅਹਿਮ ਭੂਮਿਕਾ ਨਿਭਾ ਰਹੇ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਖਾਨਾ ਪੂਰਤੀ ਕਰਦੇ ਹੋਏ ਝਬਾਲ ਦੇ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ ਪਰ ਉਸ ਦੀ ਬਾਅਦ ਵਿਚ ਕੋਈ ਵੀ ਜਾਂਚ ਅਮਲ ਵਿਚ ਨਹੀਂ ਲਿਆਂਦੀ ਗਈ।

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਚਾਰਜ ਲੈਣ ਤੋਂ ਪਹਿਲਾਂ ਡੀ.ਐੱਫ.ਪੀ.ਓ ਵਲੋਂ ਸਬੰਧਿਤ ਸੈਂਟਰ ਉੱਪਰ ਕਾਰਵਾਈ ਕੀਤੀ ਸੀ, ਜਿਸ ਤੋਂ ਬਾਅਦ ਚੋਰੀ ਹੋਏ ਫਾਇਲ ਸਬੰਧੀ ਉਨ੍ਹਾਂ ਨੇ ਕੋਈ ਵੀ ਪੁਲਸ ਨੂੰ ਸ਼ਿਕਾਇਤ ਨਹੀਂ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਹੀ ਕਾਰਵਾਈ ਕਰਵਾਉਣਗੇ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਵਲੋਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਸਬੰਧੀ ਤਸੱਲੀਬਖਸ਼ ਕਾਰਵਾਈ ਨਾ ਹੋਣ ਦੇ ਚੱਲਦਿਆਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਨੂੰ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਲਈ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕੀ ਦਫ਼ਤਰ ਵਿਚੋਂ ਫਾਇਲ ਚੋਰੀ ਕਰਨ ਵਾਲੇ ਕਰਮਚਾਰੀ ਖ਼ਿਲਾਫ਼ ਕਾਰਵਾਈ ਜ਼ਰੂਰ ਹੋਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਅਟਾਰੀ ਰੋਡ ਸਥਿਤ ਸੈਂਟਰ ਨੂੰ ਸੀਲ ਕਰ ਦਿੱਤਾ ਹੈ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਵਲੋਂ ਦਿੱਤੀ ਗਈ ਸ਼ਿਕਾਇਤ ਉੱਪਰ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਥਾਣਾ ਸਿਟੀ ਪੁਲਸ ਵਲੋਂ ਕਾਰਵਾਈ ਵਿਚ ਦੇਰੀ ਸਬੰਧੀ ਰਿਪੋਰਟ ਵੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਭਾਵੇਂ ਕੋਈ ਨਿੱਜੀ ਵਿਅਕਤੀ ਵੀ ਸ਼ਾਮਲ ਹੁੰਦਾ ਪਾਇਆ ਗਿਆ ਤਾਂ ਉਸ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਦਾਗ ਲਗਾਉਣ ਵਾਲੇ ਅਤੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਅਲਟਰਾਸਾਊਂਡ ਸੈਂਟਰਾਂ ਦੀ ਵਿਸ਼ੇਸ਼ ਚੇਕਿੰਗ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News