ਰਾਹਗੀਰਾਂ ਤੋਂ ਖੋਹੇ ਮੋਬਾਇਲ ਵੇਚਣ ਜਾ ਰਹੇ ਦੋ ਨੌਜਵਾਨ, 4 ਮੋਬਾਇਲ ਫੋਨ ਸਮੇਤ ਇਕ ਗ੍ਰਿਫ਼ਤਾਰ ਤੇ ਇਕ ਫ਼ਰਾਰ

Monday, Jan 22, 2024 - 02:06 PM (IST)

ਰਾਹਗੀਰਾਂ ਤੋਂ ਖੋਹੇ ਮੋਬਾਇਲ ਵੇਚਣ ਜਾ ਰਹੇ ਦੋ ਨੌਜਵਾਨ, 4 ਮੋਬਾਇਲ ਫੋਨ ਸਮੇਤ ਇਕ ਗ੍ਰਿਫ਼ਤਾਰ ਤੇ ਇਕ ਫ਼ਰਾਰ

ਗੁਰਦਾਸਪੁਰ (ਵਿਨੋਦ)- ਰਾਹਗੀਰਾਂ ਤੋਂ ਮੋਬਾਇਲ ਫੋਨ ਖੋਹਣ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ 'ਚੋਂ ਦੋ ਨੌਜਵਾਨਾਂ ਨੂੰ 4 ਮੋਬਾਇਲ ਫੋਨ ਸਮੇਤ ਗ੍ਰਿਫ਼ਤਾਰ ਕਰਕੇ ਦੀਨਾਨਗਰ ਪੁਲਸ ਨੇ ਧਾਰਾ 379,411 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਨੌਜਵਾਨ ਅੱਜ ਖੋਹੇ ਮੋਬਾਇਲ ਕਿਸੇ ਨੂੰ ਵੇਚਣ ਜਾ ਰਹੇ ਸੀ, ਜਿਸ ਦੌਰਾਨ ਪੁਲਸ ਦੇ ਕਾਬੂ ਆ ਗਏ।  

ਇਹ ਵੀ ਪੜ੍ਹੋ : ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ ਤਰਨਤਾਰਨ, ਸ਼ਾਮ ਨੂੰ ਕੀਤੀ ਜਾਵੇਗੀ ਸੁੰਦਰ ਦੀਪਮਾਲਾ

ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਅਮਰੀਕ ਚੰਦ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਲਿੰਕ ਰੋਡ ਪਿੰਡ ਘੁੱਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕੇਅਰ ਸਿੰਘ ਪੁੱਤਰ ਸਾਹਿਬ ਸਿੰਘ ਤੇ ਸਾਜਨ ਪੁੱਤਰ ਬਲਵਿੰਦਰ ਵਾਸੀ ਪਾਹੜਾ ਜੋ ਪੈਦਲ ਤੁਰਦੇ ਜਾ ਰਹੇ ਸਨ, ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਕੀਤਾ ਤਾਂ  ਸਾਜਨ ਮਸੀਹ ਪਿੰਡ ਪਾਹੜਾ ਭੱਜਣ ’ਚ ਕਾਮਯਾਬ ਹੋ ਗਿਆ। ਜਦਕਿ ਕੇਅਰ ਸਿੰਘ ਅਤੇ ਕਰਨ ਮਸੀਹ ਪਿੰਡ ਰੱਤੋਵਾਲ ਨੂੰ ਪੁਲਸ ਕਰਮਚਾਰੀਆਂ ਨੇ ਕਾਬੂ ਕਰ ਲਿਆ। 

ਇਹ ਵੀ ਪੜ੍ਹੋ : ਭਗਵਾਨ ਸ਼੍ਰੀ ਰਾਮ ਦੀ ਭਗਤੀ ’ਚ ਰੰਗੀ ਗੁਰੂ ਨਗਰੀ, ਦੀਵੇ ਜਗਾ ਕੇ ਅੱਜ ਹੋਵੇਗਾ ਸ਼੍ਰੀ ਰਾਮ ਲੱਲਾ ਦਾ ਸਵਾਗਤ

ਜਦ ਕੇਅਰ ਸਿੰਘ ਦੀ ਪੈਂਟ ਦੀ ਜੇਬ ਤਾਲਾਸ਼ੀ ਲਈ ਗਈ ਤਾਂ ਉਸ ਵਿਚੋਂ ਇਕ ਮੋਬਾਇਲ ਫੋਨ ਵੀਵੋ ਅਤੇ ਕਰਨ ਮਸੀਹ ਦੀ ਜੇਬ ਵਿਚੋਂ ਤਿੰਨ ਮੋਬਾਇਲ ਫੋਨ ਵੀਵੋ, ਐੱਮ.ਆਈ, ਸੈਮਸੰਗ ਬਰਾਮਦ ਹੋਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਮੋਬਾਇਲ ਫੋਨ ਉਨ੍ਹਾਂ ਨੇ 3/4 ਮਹੀਨੇ ਪਹਿਲਾਂ ਬੇਅੰਤ ਕਾਲਜ ਅੱਡਾ ਬਰਿਆਰ ਰਾਹਗੀਰਾਂ ਤੋਂ ਖੋਹ ਕੀਤੇ ਸਨ, ਜਿੰਨਾਂ ਨੂੰ ਅੱਜ ਵੇਚਣ ਲਈ ਜਾ ਰਹੇ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਜਨ ਮਸੀਹ ਦੀ ਭਾਲ ਜਾਰੀ ਹੈ, ਜਿਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News