ਅਮਰੀਕਾ ਤੋਂ ਆਏ ਪਾਰਸਲ ਨੂੰ ਐਕਟੀਵੇਟ ਕਰਵਾਉਣ ਦੇ ਨਾਂ ''ਤੇ ਮਾਰੀ ਹਜ਼ਾਰਾਂ ਰੁਪਏ ਦੀ ਠੱਗੀ, ਦੋ ਖ਼ਿਲਾਫ਼ ਮਾਮਲਾ ਦਰਜ
Saturday, Mar 11, 2023 - 12:26 PM (IST)
ਧਾਰੀਵਾਲ (ਖੋਸਲਾ, ਬਲਬੀਰ)- ਅਮਰੀਕਾ ਤੋਂ ਆਏ ਇਕ ਪਾਰਸਲ ਨੂੰ ਐਕਟੀਵੇਟ ਕਰਨ ਦਾ ਝਾਂਸਾ ਦੇ ਕੇ ਕਰੀਬ 96,999 ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਧਾਰੀਵਾਲ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੀੜਤ ਔਰਤ ਲਕਸ਼ਤਾ ਪੁੱਤਰੀ ਨਰਿੰਦਰ ਵਿਜ ਵਾਸੀ ਕ੍ਰਿਸ਼ਨਾ ਗਲੀ ਧਾਰੀਵਾਲ ਨੇ ਦੱਸਿਆ ਕਿ 10 ਜਨਵਰੀ 2022 ਨੂੰ ਉਸ ਨੂੰ ਫੋਨ ਆਇਆ ਕਿ ਉਸਦਾ ਇਕ ਪਾਰਸਲ ਜੋ ਅਮਰੀਕਾ ਤੋਂ ਆਇਆ ਹੈ, ਉਹ ਡੀ-ਐਕਟੀਵੇਟ ਹੋ ਗਿਆ ਹੈ। ਜਿਸ ਨੂੰ ਐਕਟੀਵੇਟ ਕਰਵਾਉਣ ਲਈ ਇਕ ਟੈਕਸ ਮੈਸੇਜ ਭੇਜ ਰਹੇ ਹਾਂ, ਜਿਸ ਵਿਚ ਜੋ ਵੀ ਹੋਵੇਗਾ, ਉਸ ਨੂੰ ਕਲਿੱਕ ਕਰਕੇ ਉਸ ’ਚ ਆਪਣਾ ਅਕਾਊਂਟ ਨੰਬਰ ਅਤੇ ਮੋਬਾਇਨ ਨੰਬਰ ਭੇਜ ਕੇ ਯੂ. ਪੀ. ਆਈ. ਰਾਹੀਂ 5 ਰੁਪਏ ਭੇਜ ਦਿੱਤੇ ਜਾਣ।
ਇਹ ਵੀ ਪੜ੍ਹੋ- ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਦੀਆਂ ਤਿਆਰੀਆਂ ਮੁਕੰਮਲ, ਅੱਜ ਤੋਂ ਸ੍ਰੀ ਅਖੰਡ ਪਾਠ ਅਰੰਭ
ਜਦੋਂ ਉਸ ਨੇ ਅਜਿਹਾ ਕੀਤਾ ਤਾਂ ਅਗਲੇ ਦਿਨ ਕਰੀਬ 1.45 ਵਜੇ ਉਸ ਦੇ ਮੋਬਾਇਲ ’ਤੇ ਮੈਸੇਜ ਆਇਆ, ਜਿਸ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ ’ਚੋਂ ਕਿਸੇ ਨੇ 96,999 ਰੁਪਏ ਕੱਢਵਾਏ ਗਏ ਹਨ। ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਨੇ ਪੀੜਤ ਔਰਤ ਲਕਸ਼ਤਾ ਦੇ ਬਿਆਨਾਂ ਦੇ ਆਧਾਰ ’ਤੇ ਆਫ਼ਤਾਬ ਆਲਮ ਪੁੱਤਰ ਮੁਹੰਮਦ ਮੁਸਤਫ਼ਾ ਵਾਸੀ ਕਨਹੋਲੀ ਬਾਜੀਤਪੁਰ ਜ਼ਿਲ੍ਹਾ ਪਟਨਾ ਅਤੇ ਅਮਿਤ ਕੁਮਾਰ ਵਾਸੀ ਬਬੂਗ ਬਜ਼ਾਰ ਬਿਹਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪਾਕਿ ਦੀ ਵੱਡੀ ਸਾਜ਼ਿਸ਼ ਨਾਕਾਮ, ਡਰੋਨ ਰਾਹੀਂ ਭੇਜੀ AK 47 ਰਾਈਫਲ, ਮੈਗਜ਼ੀਨ ਸਣੇ ਗੋਲੀ-ਸਿੱਕਾ ਬਰਾਮਦ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।