ਟਾਇਰ ਫੱਟਣ ਕਾਰਨ ਟਰੱਕ ਦੀ ਸਫੈਦੇ ਨਾਲ ਹੋਈ ਜ਼ਬਰਦਸਤ ਟੱਕਰ, ਵਾਲ-ਵਾਲ ਬਚਿਆ ਚਾਲਕ
Tuesday, Jun 02, 2026 - 06:24 PM (IST)
ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ਤੇ ਪੈਂਦੇ ਪਿੰਡ ਚਾਵਾ ਦੀ ਉਤਰਾਈ ਉਤਰਦਿਆਂ ਅੱਜ ਸਵੇਰੇ ਤੜਕਸਾਰ ਉਸ ਵੇਲੇ ਜ਼ਬਰਦਸਤ ਹਾਦਸਾ ਵਾਪਰ ਗਿਆ, ਜਦੋਂ ਰੇਤ ਨਾਲ ਲੱਦੇ ਹੋਏ ਇੱਕ ਟਿੱਪਰ ਦਾ ਅਚਾਨਕ ਟਾਇਰ ਫਟ ਜਾਣ ਕਾਰਨ ਬੇਕਾਬੂ ਹੋਇਆ ਟਿੱਪਰ ਸੜਕ ਕੰਡੇ ਲੱਗੇ ਵੱਡੇ ਸਫੈਦੇ ਦੇ ਬੂਟੇ ਵਿੱਚ ਸਿੱਧਾ ਜਾ ਵੱਜਾ । ਪਰ ਗਨੀਮਤ ਇਹ ਰਹੀ ਕਿ ਟਿੱਪਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਾਦਸਾਗ੍ਰਸਤ ਟਿੱਪਰ ਚਾਲਕ ਗੁਰਸੇਵਕ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਤੜਕਸਾਰ ਰਾਵੀ ਦਰਿਆ ਕੀੜੀ ਤਰਫ ਤੋਂ ਰੇਤਾਂ ਦਾ ਟਿੱਪਰ ਲੋਡ ਕਰਕੇ ਜਦੋਂ ਮੋਗਾ ਲਈ ਜਾ ਰਿਹਾ ਸੀ ਤਾਂ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਚਾਵਾ ਪਿੰਡ ਦੀ ਸਥਾਨਕ ਉਤਰਾਈ ਉਤਰਨ ਦੌਰਾਨ ਅਚਾਨਕ ਟਿੱਪਰ ਦੇ ਡਰਾਈਵਰ ਸਾਈਡ ਦਾ ਟਾਇਰ ਫੱਟ ਗਿਆ ਅਤੇ ਟਿੱਪਰ ਬੇਕਾਬੂ ਹੋ ਕੇ ਸਿੱਧਾ ਸਫੈਦੇ ਦੇ ਦਰੱਖਤ ਵਿੱਚ ਜਾ ਵੱਜਾ । ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿੱਥੇ ਟਰੱਕ ਦਾ ਅਗਲਾ ਹਿੱਸਾ ਅਤੇ ਕੈਵਨ ਤੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਉੱਥੇ ਹੀ ਟਰੱਕ ਦੇ ਟਾਇਰ ਤੱਕ ਵੀ ਟੁੱਟ ਗਏ ਟਿੱਪਰ ਚਾਲਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਸ ਦਾ ਵਾਲ ਵਾਲ ਬਚਾਅ ਹੋ ਗਿਆ ਓਸ ਦੇ ਕੋਈ ਵੀ ਸੱਟ ਪੇਟ ਤੱਕ ਨਹੀਂ ਲੱਗੀ ਪਰ ਟਿੱਪਰ ਟਰੱਕ ਦਾ ਵੱਡਾ ਨੁਕਸਾਨ ਹੋਇਆ ਹੈ।
