ਹਨੇਰੀ-ਤੂਫਾਨ ਕਾਰਨ ਡਿੱਗੇ ਖੰਭੇ, ਬਿਜਲੀ ਸਪਲਾਈ ਠੱਪ, ਕਿਸਾਨਾਂ ਦਾ ਝੋਨਾ ਸੁੱਕਣ ਕਿਨਾਰੇ

Tuesday, Jun 16, 2026 - 04:45 PM (IST)

ਹਨੇਰੀ-ਤੂਫਾਨ ਕਾਰਨ ਡਿੱਗੇ ਖੰਭੇ, ਬਿਜਲੀ ਸਪਲਾਈ ਠੱਪ, ਕਿਸਾਨਾਂ ਦਾ ਝੋਨਾ ਸੁੱਕਣ ਕਿਨਾਰੇ

ਦੋਰਾਂਗਲਾ (ਨੰਦਾ)- ਬੀਤੇ ਦਿਨੀਂ ਆਈ ਤੇਜ਼ ਹਨੇਰੀ ਅਤੇ ਤੂਫ਼ਾਨ ਕਾਰਨ ਬਿਜਲੀ ਵਿਭਾਗ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗਣ ਅਤੇ ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਸਰਹੱਦੀ ਇਲਾਕਿਆਂ ਦੇ ਕਈ ਪਿੰਡਾਂ ’ਚ ਪਿਛਲੇ ਤਿੰਨ ਦਿਨਾਂ ਤੋਂ 3-ਫੇਜ਼ ਮੋਟਰਾਂ ਦੀ ਸਪਲਾਈ ਠੱਪ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਇਹ ਵੀ ਪੜ੍ਹੋ-ਜੰਮੂ-ਕਸ਼ਮੀਰ ਪੁਲਸ ਦੀ ਅੰਮ੍ਰਿਤਸਰ 'ਚ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ

ਬਿਜਲੀ ਬੰਦ ਰਹਿਣ ਕਾਰਨ ਝੋਨੇ ਦੀ ਲੁਆਈ ਅਤੇ ਸਿੰਚਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਖੇਤਾਂ ’ਚ ਕਾਸ਼ਤ ਕੀਤੀ ਗਈ ਫ਼ਸਲ ਪਾਣੀ ਦੀ ਘਾਟ ਕਾਰਨ ਸੁੱਕਣ ਲੱਗੀ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਦੂਜੇ ਪਾਸੇ, ਝੋਨਾ ਲਾਉਣ ਆਏ ਪ੍ਰਵਾਸੀ ਮਜ਼ਦੂਰ ਕੰਮ ਨਾ ਹੋਣ ਕਾਰਨ ਵੇਹਲੇ ਬੈਠਣ ਲਈ ਮਜ਼ਬੂਰ ਹਨ। ਲੁਆਈ ਦਾ ਕੰਮ ਰੁਕਣ ਨਾਲ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਵੀ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, 18 ਜੂਨ ਤੱਕ ਮੀਂਹ...

ਆਪਣੀ ਫ਼ਸਲ ਨੂੰ ਬਚਾਉਣ ਲਈ ਕਿਸਾਨ ਹੁਣ ਡੀਜ਼ਲ ਜਨਰੇਟਰਾਂ ਦਾ ਸਹਾਰਾ ਲੈ ਰਹੇ ਹਨ, ਪਰ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਪ੍ਰਬੰਧ ਕਿਸਾਨਾਂ ਲਈ ਬਹੁਤ ਮਹਿੰਗਾ ਸਾਬਤ ਹੋ ਰਿਹਾ ਹੈ। ਇਲਾਕੇ ਦੇ ਕਿਸਾਨਾਂ ਨੇ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ 3-ਫੇਜ਼ ਬਿਜਲੀ ਸਪਲਾਈ ਨੂੰ ਪਹਿਲ ਦੇ ਆਧਾਰ ’ਤੇ ਬਹਾਲ ਕੀਤਾ ਜਾਵੇ, ਤਾਂ ਜੋ ਝੋਨੇ ਦੀ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਲੁਆਈ ਦਾ ਕੰਮ ਮੁੜ ਰਫ਼ਤਾਰ ਫੜ ਸਕੇ।

ਇਹ ਵੀ ਪੜ੍ਹੋ-ਰਿਟਾਇਰਡ ਪੁਲਸ ਇੰਸਪੈਕਟਰ ਨੇ ਨੂੰਹ ਤੋਂ ਤੰਗ ਆ ਚੁਕਿਆ ਖੌਫਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News